ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਕੁਅੈਸ਼: ਦੀਪਿਕਾ-ਹਰਿੰਦਰ ਨੇ ਜਿੱਤਿਆ ਏਸ਼ਿਆਈ ਡਬਲਜ਼ ਖਿਤਾਬ

ਹੁਆਂਗਝੋਊ: ਦੀਪਿਕਾ ਪੱਲੀਕਲ ਕਾਰਤਿਕ ਤੇ ਹਰਿੰਦਰਪਾਲ ਸਿੰਘ ਸੰਧੂ ਦੀ ਭਾਰਤੀ ਜੋੜੀ ਨੇ ਅੱਜ ਇੱਥੇ ਏਸ਼ਿਆਈ ਸਕੁਅੈਸ਼ ਮਿਕਸਡ ਡਬਲਜ਼ ਚੈਂਪੀਅਨਸ਼ਿਪ ਦਾ ਸੋਨ ਤਗਮਾ ਜਿੱਤਿਆ। ਭਾਰਤ ਨੇ ਆਪਣੀ ਮੁਹਿੰਮ ਦੋ ਤਗਮਿਆਂ ਨਾਲ ਸਮਾਪਤ ਕੀਤੀ ਜਿਸ ’ਚ ਇਕ ਹੋਰ ਤਗਮਾ ਕਾਂਸੀ ਦੇ ਰੂਪ...
Advertisement

ਹੁਆਂਗਝੋਊ: ਦੀਪਿਕਾ ਪੱਲੀਕਲ ਕਾਰਤਿਕ ਤੇ ਹਰਿੰਦਰਪਾਲ ਸਿੰਘ ਸੰਧੂ ਦੀ ਭਾਰਤੀ ਜੋੜੀ ਨੇ ਅੱਜ ਇੱਥੇ ਏਸ਼ਿਆਈ ਸਕੁਅੈਸ਼ ਮਿਕਸਡ ਡਬਲਜ਼ ਚੈਂਪੀਅਨਸ਼ਿਪ ਦਾ ਸੋਨ ਤਗਮਾ ਜਿੱਤਿਆ। ਭਾਰਤ ਨੇ ਆਪਣੀ ਮੁਹਿੰਮ ਦੋ ਤਗਮਿਆਂ ਨਾਲ ਸਮਾਪਤ ਕੀਤੀ ਜਿਸ ’ਚ ਇਕ ਹੋਰ ਤਗਮਾ ਕਾਂਸੀ ਦੇ ਰੂਪ ਵਿਚ ਰਿਹਾ ਜੋ ਅਨਹਤ ਸਿੰਘ ਤੇ ਅਭੈ ਸਿੰਘ ਦੀ ਜੋੜੀ ਨੇ ਹਾਸਲ ਕੀਤਾ। ਇਸ ਭਾਰਤੀ ਜੋੜੀ ਨੂੰ ਸੈਮੀਫਾਈਨਲ ਵਿਚ ਇਵਾਨ ਯੁਯੇਨ ਤੇ ਰਸ਼ੇਲ ਅਾਰਨੋਲਡ ਦੀ ਜੋੜੀ ਤੋਂ ਹਾਰ ਮਿਲੀ। ਇਵਾਨ ਤੇ ਰਸ਼ੇਲ ਦੀ ਜੋੜੀ ਨੂੰ ਹਾਲਾਂਕਿ ਦੀਪਿਕਾ ਤੇ ਸੰਧੂ ਦੀ ਭਾਰਤੀ ਜੋੜੀ ਤੋਂ 11-10, 11-8 ਨਾਲ ਹਾਰ ਮਿਲੀ ਤੇ ਉਨ੍ਹਾਂ ਖ਼ਿਤਾਬ ਆਪਣੇ ਨਾਂ ਕੀਤਾ। ਇਸ ਭਾਰਤੀ ਜੋੜੀ ਨੇ ਕੁਆਰਟਰ ਵਿਚ ਮਲੇਸ਼ਿਅਾਈ ਜੋੜੀ ਤੇ ਮਗਰੋਂ ਸੈਮੀਫਾਈਨਲ ’ਚ ਪਾਕਿਸਤਾਨ ਦੀ ਜੋੜੀ ਨੂੰ ਹਰਾਇਆ। -ਪੀਟੀਆਈ

Advertisement
Advertisement
Tags :
ਏਸ਼ਿਆਈਸਕੁਅੈਸ਼:ਖਿਤਾਬਜਿੱਤਿਆਡਬਲਜ਼ਦੀਪਿਕਾ-ਹਰਿੰਦਰ