ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Sports Ministry revokes WFI suspension ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ’ਤੇ ਲੱਗੀ ਪਾਬੰਦੀ ਹਟਾਈ

ਫੈਡਰੇਸ਼ਨ ਨੂੰ ਅਹੁਦੇਦਾਰਾਂ ਦਰਮਿਆਨ ਸ਼ਕਤੀ ਦਾ ਤਵਾਜ਼ਨ ਬਣਾਉਣ ਤੇ ਮੁਅੱਤਲ/ਬਰਖਾਸਤ ਅਧਿਕਾਰੀਆਂ ਤੋਂ ਖ਼ੁਦ ਤੋਂ ਵੱਖ ਰੱਖਣ ਦੀ ਹਦਾਇਤ
ਫਾਈਲ ਫੋਟੋ।
Advertisement

ਨਵੀਂ ਦਿੱਲੀ, 11 ਮਾਰਚ

ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ’ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਮੰਤਰਾਲੇ ਦੀ ਇਸ ਪੇਸ਼ਕਦਮੀ ਨਾਲ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਕੁਸ਼ਤੀ ਦੀ ਖੇਡ ਨੂੰ ਲੈ ਕੇ ਜਾਰੀ ਬੇਯਕੀਨੀ ਖ਼ਤਮ ਹੋਵੇਗੀ, ਉਥੇ Amman ਵਿਚ ਹੋਣ ਵਾਲੀ ਏਸ਼ਿਆਈ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੇ ਚੋਣ ਟਰਾਇਲ ਤੇ ਹੋਰ ਸਰਗਰਮੀਆਂ ਮੁੜ ਸ਼ੁਰੂ ਹੋਣ ਲਈ ਰਾਹ ਪੱਧਰਾ ਹੋ ਜਾਵੇਗਾ।

Advertisement

ਮੰਤਰਾਲੇ ਨੇ WFI ਨੂੰ ਕੁਝ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਹੈ। ਮੰਤਰਾਲੇ ਨੇ ਕਿਹਾ ਕਿ ਫੈਡਰੇਸ਼ਨ ਚੁਣੇ ਹੋਏ ਅਹੁਦੇਦਾਰਾਂ ਦਰਮਿਆਨ ਸ਼ਕਤੀ ਦਾ ਤਵਾਜ਼ਨ ਬਣਾਉਣ ਤੋਂ ਇਲਾਵਾ ਖ਼ੁਦ ਨੂੰ ਮੁਅੱਤਲ/ਬਰਖਾਸਤ ਅਧਿਕਾਰੀਆਂ ਤੋਂ ਵੱਖ ਰੱਖੇ।

ਮੰਤਰਾਲੇ ਨੇ 24 ਦਸੰਬਰ, 2023 ਨੂੰ ਨਵੀਂ ਸੰਸਥਾ, ਜਿਸ ਦੀ ਚੋਣ 21 ਦਸੰਬਰ ਨੂੰ ਹੋਈ ਸੀ, ਵੱਲੋਂ ਸ਼ਾਸਨ ਵਿੱਚ ਕਈ ਖਾਮੀਆਂ ਲਈ WFI ਨੂੰ ਮੁਅੱਤਲ ਕਰ ਦਿੱਤਾ ਸੀ। ਕਾਬਿਲੇਗੌਰ ਹੈ ਕਿ ਸੰਜੈ ਸਿੰਘ ਦੀ ਅਗਵਾਈ ਵਾਲੀ ਸੰਸਥਾ ਨੇ ਗੋਂਡਾ ਦੇ ਨੰਦਿਨੀ ਨਗਰ ਵਿੱਚ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ ਕੀਤਾ ਸੀ। ਗੋਂਡਾ ਸਾਬਕਾ WFI ਮੁਖੀ ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਗੜ੍ਹ ਹੈ। ਸਰਕਾਰ ਨੇ ਸਥਾਨ ਦੀ ਚੋਣ ਨੂੰ ਲੈ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਨਾਲ ਨਾਰਾਜ਼ਗੀ ਜਤਾਈ ਸੀ ਕਿਉਂਕਿ ਸਾਬਕਾ ਭਾਜਪਾ ਸੰਸਦ ਮੈਂਬਰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ।

ਮੰਤਰਾਲੇ ਨੇ ਆਪਣੇ ਹੁਕਮ ਵਿੱਚ ਕਿਹਾ ਕਿ WFI ਨੇ ਨੇਮਾਂ ਦੀ ਪਾਲਣਾ ਲਈ ਉਪਾਅ ਕੀਤੇ ਹਨ, ਲਿਹਾਜ਼ਾ ਖੇਡ ਅਤੇ ਖਿਡਾਰੀਆਂ ਦੇ ਵੱਡੇ ਹਿੱਤ ਵਿੱਚ ਮੰਤਰਾਲੇ ਨੇ ਮੁਅੱਤਲੀ ਹਟਾਉਣ ਦਾ ਫੈਸਲਾ ਕੀਤਾ ਹੈ। ਉਧਰ ਸੰਜੈ ਸਿੰਘ ਨੇ ਕਿਹਾ, ‘‘ਮੈਂ ਇਸ ਪੇਸ਼ਕਦਮੀ ਲਈ ਸਰਕਾਰ ਦਾ ਧੰਨਵਾਦ ਕਰਦਾ ਹਾਂ। ਇਹ ਸਾਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਦੀ ਆਗਿਆ ਦੇਵੇਗਾ। ਇਹ ਖੇਡ ਦੀ ਖ਼ਾਤਰ ਜ਼ਰੂਰੀ ਸੀ। ਅਥਲੀਟ ਮੁਕਾਬਲਿਆਂ ਦੀ ਘਾਟ ਕਾਰਨ ਦੁਖੀ ਸਨ।’’ -ਪੀਟੀਆਈ

Advertisement
Tags :
Wrestling Federation of India
Show comments