ਯੂਨਾਈਟਿਡ ਪੰਜਾਬ ਸਪੋਰਟਸ ਤੇ ਕਲਚਰਲ ਕਲੱਬ ਵੱਲੋਂ ਖੇਡ ਮੇਲਾ
ਸੁਰਿੰਦਰ ਮਾਵੀ
ਵਨਿੀਪੈੱਗ, 11 ਜੁਲਾਈ
ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ ਖੇਡ ਮੇਲਾ ਟੰਡਲ ਪਾਰਕ ਵਨਿੀਪੈਗ ਵਿੱਚ ਕਰਵਾਇਆ ਗਿਆ। ਖੇਡ ਮੇਲੇ ਦਾ ਮੁੱਖ ਮੰਤਵ ਵਨਿੀਪੈਗ ਵਿਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਸੀ। ਤਿੰਨ ਦਨਿ ਚੱਲੇ ਖੇਡ ਮੇਲੇ ਦੌਰਾਨ ਹਰ ਉਮਰ ਦੇ ਬੱਚੇ ਬੱਚੀਆਂ ਨੇ ਵੱਖੋ-ਵੱਖ ਖੇਡਾਂ ਵਿੱਚ ਹਿੱਸਾ ਲਿਆ। ਖੇਡ ਮੇਲੇ ਵਿਚ ਐੱਮਪੀ ਕੈਵਨਿ ਲ਼ੈਮਰੂਸ ਤੇ ਮੈਨੀਟੋਬਾ ਦੇ ਖੇਡ ਮੰਤਰੀ ਓਬੀ ਖਾਨ ਨੇ ਸ਼ਿਰਕਤ ਕੀਤੀ। ਟੂਰਨਾਮੈਂਟ ਵਿੱਚ ਮੈਪਲ ਸਪੋਰਟਸ ਕਲੱਬ, ਯੂਨਾਈਟਿਡ ਪੰਜਾਬ ਸਪੋਰਟਸ ਕਲੱਬ, ਅਟੈਕ ਬਾਸਕਟਬਾਲ, ਵਨਿੀਪੈਗ ਸਪੋਰਟਸ ਕਲੱਬ, ਬਰੈਂਡਨ ਕਲੱਬ ਸਮੇਤ ਕਈ ਹੋਰ ਖੇਡ ਕਲੱਬਾਂ ਵੱਲੋਂ ਤਕਰੀਬਨ 95 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਸੌਕਰ ਤੋਂ ਇਲਾਵਾ ਵਾਲੀਬਾਲ, ਬਾਸਕਟਬਾਲ, ਬੈਡਮਿੰਟਨ ਅਤੇ ਦੌੜਾਂ ਵਿਚ ਜ਼ੋਰ ਅਜ਼ਮਾਇਸ਼ ਹੋਈ। ਓਪਨ ਵਰਗ ਵਿੱਚ ਯੂਨਾਈਟਿਡ ਪੰਜਾਬ ਦੀ ਫੁਟਬਾਲ ਟੀਮ ਨੇ ਪਚਵੰਜਾ ਸੌ ਡਾਲਰ ਤੋਂ ਵੱਧ ਦੀ ਇਨਾਮ ਰਾਸ਼ੀ ਜਿੱਤੀ। ਯੂਨਾਈਟਿਡ ਸਪੋਰਟਸ ਕਲੱਬ ਨੇ ਬਰੈਂਡਨ ਸਪੋਰਟਸ ਕਲੱਬ ਨੂੰ ਹਰਾ ਕੇ ਟਰਾਫ਼ੀ ’ਤੇ ਕਬਜ਼ਾ ਕੀਤਾ। ਯੂਨਾਈਟਿਡ ਪੰਜਾਬ ਦੇ ਸੁੱਖੇ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ। ਰਣਵਿਜੈ ਚਾਹਲ ਤੇ ਪੁਖਰਾਜ ਬਰਾੜ ਨੂੰ ਉਨ੍ਹਾਂ ਦੇ ਆਪਣੇ ਵਰਗਾਂ ਵਿਚ ਵਧੀਆ ਖਿਡਾਰੀ ਐਲਾਨਿਆ ਗਿਆ। ਸ਼ੂਟਿੰਗ ਵਾਲੀਬਾਲ ਦਾ ਕੱਪ ਖਾਨ ਸਪੋਰਟਸ ਕਲੱਬ ਨੇ ਜਿੱਤਿਆ। ਵਾਲੀਬਾਲ ਸਮੈਸ਼ਿੰਗ ਵਿਚ ਵਨਿੀਪੈਗ ਰੈਪਟਰ ਨੇ ਸਾਊਥ ਸਪੋਰਟਸ ਕਲੱਬ ਨੂੰ ਹਰਾ ਕੇ ਕੱਪ ਆਪਣੇ ਨਾਮ ਕੀਤਾ। ਕੁੜੀਆਂ ਦੇ ਫੁਟਬਾਲ ਮੈਚ ਵਿਚ ਟੰਡਲ ਪਾਰਕ ਦੀ ਟੀਮ ਨੇ ਯੂਨਾਈਟਿਡ ਪੰਜਾਬ ਨੂੰ ਹਰਾ ਕੇ ਕੱਪ ਜਿਤਿਆ।
