ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ ਕਾਗਿਸੋ ਰਬਾਡਾ ਨੂੰ ਆਈਪੀਐੱਲ ’ਚ ਖੇਡਣ ਲਈ ਹਰੀ ਝੰਡੀ

Cricket-South Africa's Rabada cleared to play in IPL after drug suspension
ਦੱਖਣੀ ਅਫ਼ਰੀਕਾ ਦਾ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ। ਫਾਈਲ ਫੋਟੋ
Advertisement

ਮੁੰਬਈ, 5 ਮਈ

ਟਾਈਟਨਜ਼ ਦੇ ਕ੍ਰਿਕਟ ਡਾਇਰੈਕਟਰ ਵਿਕਰਮ ਸੋਲੰਕੀ ਨੇ ਕਿਹਾ ਕਿ ਗੁਜਰਾਤ ਟਾਈਟਨਜ਼ ਦੇ ਤੇਜ਼ ਗੇਂਦਬਾਜ਼ ਕਾਗੀਸੋ ਰਬਾਡਾ(29) ਮਨੋਰੰਜਕ ਡਰੱਗ ਲੈਣ ਦੇ ਦੋਸ਼ ਵਿੱਚ ਇੱਕ ਮਹੀਨੇ ਦੀ ਮੁਅੱਤਲੀ ਤੋਂ ਬਾਅਦ ਆਪਣੇ ਅਗਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਮੈਚ ਵਿੱਚ ਖੇਡਣ ਲਈ ਉਪਲਬਧ ਹੋਣਗੇ। ਦੱਖਣ ਅਫ਼ਰੀਕੀ ਖਿਡਾਰੀ ਨੂੰ ਸੋਮਵਾਰ ਨੂੰ ਦੱਖਣੀ ਅਫ਼ਰੀਕੀ ਇੰਸਟੀਚਿਊਟ ਫਾਰ ਡਰੱਗ-ਫ੍ਰੀ ਸਪੋਰਟ (SAIDS) ਨੇ ਕ੍ਰਿਕਟ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

Advertisement

ਸੋਲੰਕੀ ਨੇ ਮੰਗਲਵਾਰ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਮੈਚ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, ‘‘ਜਿੱਥੋਂ ਤੱਕ ਕੱਲ੍ਹ ਦੇ ਮੈਚ ਦਾ ਸਵਾਲ ਹੈ, ਤੱਥ ਇਹ ਹੈ ਕਿ ਉਹ ਪਿਛਲੇ ਇੱਕ ਮਹੀਨੇ ਵਿੱਚ ਲਏ ਗਏ ਸਾਰੇ ਫੈਸਲਿਆਂ ਅਤੇ ਜੋ ਕੁਝ ਹੋਇਆ ਹੈ, ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਉਪਲਬਧ ਹੈ। ਉਹ ਇਸ ਤੋਂ ਸਬਕ ਸਿੱਖੇਗਾ ਅਤੇ ਅਸੀਂ ਉਸ ਨੂੰ ਆਪਣੇ ਸਮੂਹ ਦਾ ਹਿੱਸਾ ਬਣਾਉਣ, ਉਸ ਨੂੰ ਅਭਿਆਸ ਵਿੱਚ ਵਾਪਸ ਲਿਆਉਣ ਦੀ ਉਮੀਦ ਕਰ ਰਹੇ ਹਾਂ। ਉਸ ਨੇ ਆਪਣਾ ਸਮਾਂ ਪੂਰਾ ਕਰ ਲਿਆ ਹੈ।’’

SAIDS ਨੇ ਕਿਹਾ ਕਿ ਰਬਾਡਾ ਜਨਵਰੀ ਵਿੱਚ ਦੱਖਣੀ ਅਫਰੀਕਾ ਦੀ ਘਰੇਲੂ ਟੀ-20 ਲੀਗ ਦੌਰਾਨ ਪਾਜ਼ੇਟਿਵ ਪਾਇਆ ਗਿਆ ਸੀ। ਸ਼ਨਿੱਚਰਵਾਰ ਨੂੰ ਉਸ ਨੇ ਡਰੱਗ ਟੈਸਟ ਵਿੱਚ ਅਸਫਲ ਰਹਿਣ ਦੀ ਗੱਲ ਸਵੀਕਾਰ ਕੀਤੀ। ਆਲਮੀ ਟੈਸਟ ਗੇਂਦਬਾਜ਼ੀ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਕਾਬਜ਼ ਰਬਾਡਾ 11-15 ਜੂਨ ਤੱਕ ਲਾਰਡਜ਼ ਵਿੱਚ ਆਸਟਰੇਲੀਆ ਵਿਰੁੱਧ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਵੀ ਉਪਲਬਧ ਹੋਵੇਗਾ। -ਰਾਇਟਰਜ਼

Advertisement
Tags :
IPLKagiso Rabada