ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੋਸ਼ੀਬਿਨਾ ਵੱਲੋਂ ਚਾਂਦੀ ਦਾ ਤਗ਼ਮਾ ਮਨੀਪੁਰ ਨੂੰ ਸਮਰਪਿਤ

ਹਾਂਗਜ਼ੂ, 28 ਸਤੰਬਰ ਭਾਰਤ ਦੀ ਨਾਓਰੇਮ ਰੋਸ਼ੀਬਿਨਾ ਦੇਵੀ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਮਹਿਲਾ 60 ਕਿਲੋ ਵੁਸ਼ੂ ਸਾਂਡਾ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਸ ਨੂੰ ਸਥਾਨਕ ਦਾਅਵੇਦਾਰ ਵੂ ਸ਼ਿਯਾਓਵੇਈ ਨੇ 2-0 ਨਾਲ ਹਰਾਇਆ। ਰੋਸ਼ੀਬਿਨਾ ਨੇ ਚਾਂਦੀ ਦਾ ਇਹ...
Advertisement

ਹਾਂਗਜ਼ੂ, 28 ਸਤੰਬਰ

ਭਾਰਤ ਦੀ ਨਾਓਰੇਮ ਰੋਸ਼ੀਬਿਨਾ ਦੇਵੀ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਮਹਿਲਾ 60 ਕਿਲੋ ਵੁਸ਼ੂ ਸਾਂਡਾ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਸ ਨੂੰ ਸਥਾਨਕ ਦਾਅਵੇਦਾਰ ਵੂ ਸ਼ਿਯਾਓਵੇਈ ਨੇ 2-0 ਨਾਲ ਹਰਾਇਆ। ਰੋਸ਼ੀਬਿਨਾ ਨੇ ਚਾਂਦੀ ਦਾ ਇਹ ਤਗ਼ਮਾ ਮਨੀਪੁਰ ਹਿੰਸਾ ਦੇ ਪੀੜਤਾਂ ਨੂੰ ਸਮਰਪਿਤ ਕੀਤਾ।

Advertisement

ਰੋਸ਼ੀਬਿਨਾ ਦਾ ਸੂਬਾ ਮਨੀਪੁਰ ਇਸ ਸਾਲ ਮਈ ਤੋਂ ਹਿੰਸਾ ਨਾਲ ਜੂਝ ਰਿਹਾ ਹੈ। ਕੁੱਕੀ ਭਾਈਚਾਰੇ ਦੇ ਦਬਦਬੇ ਵਾਲੇ ਚੂਰਾਚਾਂਦਪੁਰਾ ਨੇੜਲੇ ਬਿਸ਼ਨੂਪੁਰ ਜ਼ਿਲ੍ਹੇ ਦੇ ਕਵਾਸ਼ੀਫਾਈ ਪਿੰਡ ਦੀ ਰਹਿਣ ਵਾਲੀ ਮੈਤੇਈ ਭਾਈਚਾਰੇ ਨਾਲ ਸਬੰਧਿਤ ਰੋਸ਼ੀਬਿਨਾ ਨੂੰ ਸਥਾਨਕ ਖਿਡਾਰਨ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ। ਮਨੀਪੁਰ ਵਿੱਚ ਦੋਵਾਂ ਭਾਈਚਾਰਿਆਂ ਵਿਚਾਲੇ ਹਿੰਸਾ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸੈਂਕੜੇ ਜ਼ਖ਼ਮੀ ਹੋਏ ਹਨ। ਰੋਸ਼ੀਬਿਨਾ ਨੇ ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਆਪਣੀ ਜਿੱਤ ਦਾ ਜਸ਼ਨ ਨਾ ਮਨਾਉਣ ਦਾ ਐਲਾਨ ਕਰਦਿਆਂ ਕਿਹਾ, ‘‘ਮਨੀਪੁਰ ਸੜ ਰਿਹਾ ਹੈ। ਮਨੀਪੁਰ ਵਿੱਚ ਹਿੰਸਾ ਜਾਰੀ ਹੈ। ਮੈਂ ਆਪਣੇ ਪਿੰਡ ਨਹੀਂ ਜਾ ਸਕਦੀ। ਮੈਂ ਇਹ ਤਗ਼ਮਾ ਉਨ੍ਹਾਂ ਲੋਕਾਂ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ, ਜੋ ਸਾਡੀ ਰੱਖਿਆ ਕਰ ਰਹੇ ਹਨ ਅਤੇ ਉੱੱਥੇ ਪੀੜ ਹੰਢਾ ਰਹੇ ਹਨ।’’ ਖਿਡਾਰਨ ਨੇ ਰੋਂਦਿਆਂ ਕਿਹਾ, ‘‘ਮੈਨੂੰ ਨਹੀਂ ਪਤਾ ਕੀ ਹੋਵੇਗਾ, ਲੜਾਈ ਤਾਂ ਜਾਰੀ ਹੈ। ਇਹ ਕਦੋਂ ਰੁਕੇਗੀ ਅਤੇ ਪਹਿਲਾਂ ਵਾਂਗ ਆਮ ਜਨ-ਜੀਵਨ ਕਦੋਂ ਬਹਾਲ ਹੋਵੇਗਾ।’’ ਰੋਸ਼ੀਬਿਨਾ ਨੇ 2018 ਵਿੱਚ ਜਕਾਰਤਾ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਖਿਡਾਰਨ ਨੇ ਬੁੱਧਵਾਰ ਨੂੰ ਆਪਣੇ ਮਾਪਿਆਂ ਨਾਲ ਗੱਲਬਾਤ ਕੀਤੀ ਸੀ, ਜਨਿ੍ਹਾਂ ਉਸ ਨੂੰ ਮਨੀਪੁਰ ਹਿੰਸਾ ਤੋਂ ਧਿਆਨ ਲਾਂਭੇ ਕਰਕੇ ਫਾਈਨਲ ਵੱਲ ਧਿਆਨ ਕੇਂਦਰਿਤ ਕਰਨ ਲਈ ਕਿਹਾ ਸੀ। ਰੋਸ਼ੀਬਿਨਾ ਨੇ ਕਿਹਾ, ‘‘ਉਨ੍ਹਾਂ ਮੈਨੂੰ ਕਿਹਾ ਕਿ ਮੈਂ ਮੈਚ ’ਤੇ ਧਿਆਨ ਦੇਵਾਂ ਨਾ ਕਿ ਹੋਰ ਚੀਜ਼ਾਂ ’ਤੇ। ਮੇਰਾ ਪਰਿਵਾਰ ਠੀਕ ਹੈ। ਮੈਂ ਉਨ੍ਹਾਂ ਨਾਲ ਜ਼ਿਆਦਾ ਗੱਲ ਨਹੀਂ ਕਰਦੀ ਕਿਉਂਕਿ ਮੇਰੇ ਕੋਚ ਕਹਿੰਦੇ ਹਨ ਕਿ ਉੱਥੇ ਹੋ ਰਹੀ ਹਿੰਸਾ ਨਾਲ ਮੇਰਾ ਧਿਆਨ ਭਟਕੇਗਾ। ਮੈਂ ਆਪਣੇ ਮਾਤਾ-ਪਿਤਾ ਅਤੇ ਭੈਣ-ਭਰਾਵਾਂ ਨੂੰ ਲੈ ਕੇ ਫਿਕਰਮੰਦ ਹਾਂ।’’ ਰੋਸ਼ੀਬਿਨਾ ਨੇ ਕਿਹਾ, ‘‘ਹਿੰਸਾ ਰੁਕ ਨਹੀਂ ਰਹੀ, ਸਗੋਂ ਇਹ ਵਧ ਰਹੀ ਹੈ। ਮੈਨੂੰ ਨਹੀਂ ਪਤਾ ਇਹ ਕਦੋਂ ਖ਼ਤਮ ਹੋਵੇਗੀ। ਮੈਂ ਇਸ ਬਾਰੇ ਜ਼ਿਆਦਾ ਨਾ ਸੋਚਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਮੇਰੇ ’ਤੇ ਅਸਰ ਪੈਂਦਾ ਹੈ। ਮੈਂ ਭਾਰਤ ਲਈ ਖੇਡਦੀ ਹਾਂ ਅਤੇ ਮੈਂ ਮਨੀਪੁਰ ਵਿੱਚ ਹਾਲਾਤ ਸੁਖਾਵੇਂ ਬਣਾਉਣ ਲਈ ਮਦਦ ਦੀ ਅਪੀਲ ਕਰਦੀ ਹਾਂ।’’ -ਪੀਟੀਆਈ

Advertisement
Show comments