ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹੰਮਦ ਸ਼ਮੀ ਦੀ ਘਰੇਲੂ ਕ੍ਰਿਕਟ ’ਚ ਵਾਪਸੀ ਦੇ ਸੰਕੇਤ

ਬੰਗਾਲ ਟੀਮ ਲਈ 50 ਸੰਭਾਵੀ ਖਿਡਾਰੀਆਂ ਵਿੱਚ ਸ਼ਾਮਲ
ਮੁਹੰਮਦ ਸ਼ਮੀ ਦੀ ਫਾਈਲ ਫੋਟੋ।
Advertisement

ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਸ਼ਨਿੱਚਰਵਾਰ ਨੂੰ ਬੰਗਾਲ ਦੇ ਅਗਾਮੀ ਘਰੇਲੂ ਸੀਜ਼ਨ ਲਈ ਸੰਭਾਵੀ ਖਿਡਾਰੀਆਂ ਦੀ 50-ਮੈਂਬਰੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਸ਼ਮੀ ਇੰਗਲੈਂਡ ਵਿਚ ਪੰਜ ਟੈਸਟ ਮੈਚਾਂ ਦੀ ਲੜੀ ਖੇਡ ਰਹੀ ਟੀਮ ਦਾ ਹਿੱਸਾ ਨਹੀਂ ਹੈ।

ਬੰਗਾਲ ਕ੍ਰਿਕਟ ਐਸੋਸੀਏਸ਼ਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਤੇਜ਼ ਗੇਂਦਬਾਜ਼ ਆਕਾਸ਼ ਦੀਪ ਅਤੇ ਸਿਖਰਲੇ ਕ੍ਰਮ ਦਾ ਬੱਲੇਬਾਜ਼ ਅਭਿਮੰਨਿਊ ਈਸ਼ਵਰਨ ਵੀ ਸ਼ਾਮਲ ਹੈ, ਜੋ ਇਸ ਵੇਲੇ ਭਾਰਤੀ ਟੀਮ ਨਾਲ ਇੰਗਲੈਂਡ ਦੌਰੇ ’ਤੇ ਹਨ। ਇਸ ਵਿੱਚ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਅਤੇ ਸੀਨੀਅਰ ਬੱਲੇਬਾਜ਼ ਅਨੁਸਤੁਪ ਮਜੂਮਦਾਰ ਵੀ ਸ਼ਾਮਲ ਹਨ, ਜਿਨ੍ਹਾਂ ਦੇ ਮੁੜ ਬੰਗਾਲ ਦੀ ਅਗਵਾਈ ਕਰਨ ਦੀ ਸੰਭਾਵਨਾ ਹੈ।

Advertisement

ਇਹ ਟੂਰਨਾਮੈਂਟ ਸ਼ਮੀ ਦੀ ਮੁਕਾਬਲੇ ਵਾਲੀ ਕ੍ਰਿਕਟ ਵਿੱਚ ਵਾਪਸੀ ਦਾ ਸੰਕੇਤ ਹੋ ਸਕਦਾ ਹੈ। ਸ਼ਮੀ(33) ਨੇ 64 ਟੈਸਟ, 108 ਇੱਕ ਰੋਜ਼ਾ ਅਤੇ 25 ਟੀ-20 ਮੈਚ ਖੇਡੇ ਹਨ। ਸ਼ਮੀ ਪਿਛਲੀ ਵਾਰ ਇਸ ਸਾਲ ਦੇ ਸ਼ੁਰੂ ਵਿੱਚ ਚੈਂਪੀਅਨਜ਼ ਟਰਾਫੀ ਵਿੱਚ ਆਪਣੀ ਜੇਤੂ ਮੁਹਿੰਮ ਵਿੱਚ ਭਾਰਤ ਲਈ ਉਤਰੇ ਸਨ। ਸ਼ਮੀ ਨੇ ਗਿੱਟੇ ਦੀ ਸੱਟ ਤੋਂ ਉਭਰਨ ਮਗਰੋਂ ਟੀਮ ’ਚ ਵਾਪਸੀ ਕੀਤੀ ਹੈ। -ਪੀਟੀਆਈ

Advertisement
Tags :
Bengal Cricket TeamMohammad Shamishami
Show comments