ਸ਼ੁਭਮਨ ਗਿੱਲ ਨੂੰ ਹਸਪਤਾਲੋਂ ਛੁੱਟੀ ਮਿਲੀ
ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਅੱਜ ਇੱਥੋਂ ਦੇ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਉਹ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਦੌਰਾਨ ਜ਼ਖਮੀ ਹੋ ਗਿਆ ਸੀ ਤੇ ਹਸਪਤਾਲ ਵਿਚ ਉਸ ਦੀ ਗਰਦਨ ਦੀ ਸੱਟ ਦਾ ਇਲਾਜ ਕੀਤਾ ਗਿਆ। ਕ੍ਰਿਕਟ ਐਸੋਸੀਏਸ਼ਨ...
Advertisement
ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਅੱਜ ਇੱਥੋਂ ਦੇ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਉਹ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਦੌਰਾਨ ਜ਼ਖਮੀ ਹੋ ਗਿਆ ਸੀ ਤੇ ਹਸਪਤਾਲ ਵਿਚ ਉਸ ਦੀ ਗਰਦਨ ਦੀ ਸੱਟ ਦਾ ਇਲਾਜ ਕੀਤਾ ਗਿਆ।
ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (ਸੀ.ਏ.ਬੀ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਅੱਜ ਸ਼ੁਭਮਨ ਨਾਲ ਵੁੱਡਲੈਂਡਜ਼ ਮਲਟੀਸਪੈਸ਼ਲਿਟੀ ਹਸਪਤਾਲ ਜਾ ਕੇ ਮੁਲਾਕਾਤ ਕੀਤੀ। ਇਸ ਮੈਚ ਵਿਚ ਭਾਰਤ ਨੂੰ 30 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਦੋ ਮੈਚਾਂ ਦੀ ਲੜੀ ਵਿੱਚ ਮਹਿਮਾਨ ਟੀਮ 1-0 ਨਾਲ ਅੱਗੇ ਹੋ ਗਈ ਹੈ।
Advertisement
ਖੇਡ ਦੇ ਦੂਜੇ ਦਿਨ ਬੱਲੇਬਾਜ਼ੀ ਕਰਦੇ ਸਮੇਂ ਸੱਟ ਲੱਗਣ ਵਾਲੇ ਗਿੱਲ ਨੂੰ ਤੀਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਹਿਲੇ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਹਾਲਾਂਕਿ, ਟੀਮ ਪ੍ਰਬੰਧਨ ਨੇ 22 ਨਵੰਬਰ ਤੋਂ ਗੁਹਾਟੀ ਵਿੱਚ ਸ਼ੁਰੂ ਹੋਣ ਵਾਲੇ ਦੂਜੇ ਮੈਚ ਵਿੱਚ ਉਸ ਦੇ ਖੇਡਣ ਬਾਰੇ ਅਜੇ ਫੈਸਲਾ ਨਹੀਂ ਲਿਆ ਹੈ। ਭਾਰਤੀ ਟੀਮ ਮੰਗਲਵਾਰ ਨੂੰ ਗੁਹਾਟੀ ਜਾ ਰਹੀ ਹੈ।
Advertisement
