ਨਿਸ਼ਾਨੇਬਾਜ਼ੀ ਵਿਸ਼ਵ ਕੱਪ: ਰਮਿਤਾ ਤੇ ਦਿਵਯਾਂਸ਼ ਕਰਨਗੇ ਭਾਰਤੀ ਟੀਮ ਦੀ ਅਗਵਾਈ
ਓਲੰਪੀਅਨ ਰਾਈਫਲ ਨਿਸ਼ਾਨੇਬਾਜ਼ ਰਮਿਤਾ ਜਿੰਦਲ ਅਤੇ ਦਿਵਯਾਂਸ਼ ਸਿੰਘ ਪੰਵਾਰ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਚੌਥੇ ਅਤੇ ਆਖਰੀ ਆਈ ਐੱਸ ਐੱਸ ਐੱਫ ਵਿਸ਼ਵ ਕੱਪ (ਰਾਈਫਲ ਅਤੇ ਪਿਸਟਲ) ਵਿੱਚ 24 ਮੈਂਬਰੀ ਭਾਰਤੀ ਦਲ ਦੀ ਅਗਵਾਈ ਕਰਨਗੇ। ਟੀਮ ਹਾਲ ਹੀ ਵਿੱਚ ਕਜ਼ਾਖਸਤਾਨ ’ਚ...
Advertisement
ਓਲੰਪੀਅਨ ਰਾਈਫਲ ਨਿਸ਼ਾਨੇਬਾਜ਼ ਰਮਿਤਾ ਜਿੰਦਲ ਅਤੇ ਦਿਵਯਾਂਸ਼ ਸਿੰਘ ਪੰਵਾਰ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਚੌਥੇ ਅਤੇ ਆਖਰੀ ਆਈ ਐੱਸ ਐੱਸ ਐੱਫ ਵਿਸ਼ਵ ਕੱਪ (ਰਾਈਫਲ ਅਤੇ ਪਿਸਟਲ) ਵਿੱਚ 24 ਮੈਂਬਰੀ ਭਾਰਤੀ ਦਲ ਦੀ ਅਗਵਾਈ ਕਰਨਗੇ।
ਟੀਮ ਹਾਲ ਹੀ ਵਿੱਚ ਕਜ਼ਾਖਸਤਾਨ ’ਚ ਸਮਾਪਤ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਟੂਰਨਾਮੈਂਟ ਵਿੱਚ ਭਾਰਤ ਨੇ 31 ਤਗਮੇ ਜਿੱਤੇ ਸਨ। 10 ਮੀਟਰ ਏਅਰ ਰਾਈਫਲ ਅਤੇ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਦਾ ਫਾਈਨਲ ਮੰਗਲਵਾਰ ਨੂੰ ਹੋਵੇਗਾ, ਜਿਸ ਵਿੱਚ ਭਾਰਤ ਇੱਕ ਨਵੀਂ ਜੋੜੀ ਨੂੰ ਮੈਦਾਨ ਵਿੱਚ ਉਤਾਰੇਗਾ। ਓਲੰਪੀਅਨ ਰਮਿਤਾ, ਉਮਾਮਹੇਸ਼ ਐੱਮ ਨਾਲ ਮੈਦਾਨ ਵਿੱਚ ਉਤਰੇਗੀ, ਜਦਕਿ ਦਿਵਯਾਂਸ਼ ਅਤੇ ਮੇਘਨਾ ਸਜਨਾਰ ਮਿਕਸਡ ਏਅਰ ਰਾਈਫਲ ਈਵੈਂਟ ਵਿੱਚ ਹਿੱਸਾ ਲੈਣਗੇ। ਇੱਕ ਹੋਰ ਓਲੰਪੀਅਨ ਰਿਦਮ ਸਾਂਗਵਾਨ ਦੀ ਜੋੜੀ ਮਿਕਸਡ ਏਅਰ ਪਿਸਟਲ ਵਿੱਚ ਨਿਸ਼ਾਂਤ ਰਾਵਤ ਨਾਲ ਹੋਵੇਗੀ, ਜਦਕਿ ਸੁਰਭੀ ਰਾਓ ਅਤੇ ਅਮਿਤ ਸ਼ਰਮਾ ਇਸ ਈਵੈਂਟ ਵਿੱਚ ਦੂਜੀ ਭਾਰਤੀ ਜੋੜੀ ਹੋਵੇਗੀ।
Advertisement
Advertisement