ਨਿਸ਼ਾਨੇਬਾਜ਼ੀ: ਸਰਬਜੋਤ ਅਤੇ ਦਵਿਿਆ ਦੀ ਜੋੜੀ ਨੇ ਇੱਕ ਹੋਰ ਤਗ਼ਮਾ ਫੁੰਡਿਆ
ਹਾਂਗਜ਼ੂ, 30 ਸਤੰਬਰ
ਇੱਥੇ ਅੱਜ ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਅਤੇ ਦਵਿਿਆ ਟੀਐੱਸ ਨੇ ਏਸ਼ਿਆਈ ਖੇਡਾਂ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਰਹਿੰਦਿਆਂ ਇੱਕ ਹੋਰ ਤਗ਼ਮਾ ਭਾਰਤ ਦੀ ਝੋਲੀ ਪਾਇਆ। ਭਾਰਤੀ ਨਿਸ਼ਾਨੇਬਾਜ਼ਾਂ ਦੀ ਜੋੜੀ ਨੂੰ ਚੀਨ ਦੀ ਜੋੜੀ ਤੋਂ ਹਾਰਨ ਮਗਰੋਂ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਹੁਣ ਤੱਕ ਛੇ ਸੋਨੇ, ਅੱਠ ਚਾਂਦੀ ਅਤੇ ਪੰਜ ਕਾਂਸੇ ਦੇ ਤਗ਼ਮਿਆਂ ਸਣੇ ਕੁੱਲ 19 ਤਗ਼ਮੇ ਜਿੱਤੇ ਹਨ।
ਭਾਰਤੀ ਜੋੜੀ ਨੂੰ ਚੀਨ ਦੇ ਵਿਸ਼ਵ ਚੈਂਪੀਅਨ ਜ਼ਹਾਂਗ ਬੋਵੇਨ ਅਤੇ ਜਿਆਂਗ ਰੇਂਸ਼ਨਿ ਦੀ ਜੋੜੀ ਨੇ ਫਾਈਨਲ ਵਿੱਚ 16-14 ਨਾਲ ਹਰਾਇਆ। ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਅਰਜੁਨ ਸਿੰਘ ਚੀਮਾ ਅਤੇ ਸ਼ਵਿਾ ਨਰਵਾਲ ਨਾਲ ਸੋਨ ਤਗ਼ਮਾ ਜਿੱਤਣ ਵਾਲਾ ਸਰਬਜੋਤ ਸਿੰਘ ਭਾਰਤ ਨੂੰ ਸੋਨ ਤਗ਼ਮਾ ਦਿਵਾਉਨ ਦੇ ਨੇੜੇ ਸੀ ਪਰ ਦਵਿਿਆ ਦੇ ਖ਼ਰਾਬ ਨਿਸ਼ਾਨੇ ਕਾਰਨ ਚੀਨ ਨੇ ਲੀਡ ਬਣਾ ਲਈ। ਅੱਜ ਇੱਥੇ ਆਪਣਾ 22ਵਾਂ ਜਨਮਦਨਿ ਮਨਾ ਰਹੇ ਅਤੇ ਆਖ਼ਰੀ ਸ਼ਾਟ ’ਤੇ 9.9 ਲਗਾਉਣ ਵਾਲੇ ਸਰਬਜੋਤ ਸਿੰਘ ਨੇ ਕਿਹਾ, ‘‘ਮੈਂ ਥੋੜਾ ਘਬਰਾਇਆ ਹੋਇਆ ਸੀ। ਬਹੁਤ ਜ਼ਿਆਦਾ ਤਣਾਅ ਸੀ।’’ ਮਹਿਲਾ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਦਵਿਿਆ ਨੇ ਕਿਹਾ, ‘‘ਅਸੀਂ ਚੰਗਾ ਪ੍ਰਦਰਸ਼ਨ ਕੀਤਾ। ਫਾਈਨਲ ਵਿੱਚ ਆਪਣੇ ਪ੍ਰਦਰਸ਼ਨ ਤੋਂ ਮੈਂ ਖੁਸ਼ ਹਾਂ। ਪਹਿਲੇ ਤੋਂ ਆਖ਼ਰੀ ਸ਼ਾਟ ਤੱਕ ਮੈਨੂੰ ਮਜ਼ਾ ਆਇਆ।’’ ਕੁਆਲੀਫਿਕੇਸ਼ਨ ਵਿੱਚ ਸਰਬਜੋਤ ਸਿੰਘ ਨੇ 291 ਦਾ ਸਕੋਰ ਕੀਤਾ, ਜਦਕਿ ਦਵਿਿਆ ਦਾ ਸਕੋਰ 286 ਰਿਹਾ। ਕੁਆਲੀਫਿਕੇਸ਼ਨ ਵਿੱਚ ਭਾਰਤੀ ਜੋੜੀ ਚੀਨ ਤੋਂ ਇੱਕ ਅੰਕ ਅੱਗੇ ਸੀ ਪਰ ਫਾਈਨਲ ਵਿੱਚ ਚੀਨੀ ਜੋੜੀ ਨੇ ਬਾਜ਼ੀ ਮਾਰ ਲਈ। -ਪੀਟੀਆਈ