ਸ਼ੂਟਿੰਗ: ਜੰਮੂ ਦੇ ਰਵਿੰਦਰ ਸਿੰਘ ਨੇ ਜਿੱਤਿਆ ਸੋਨ ਤਗਮਾ
ਜੰਮੂ-ਕਸ਼ਮੀਰ ਦੇ ਬਿਸ਼ਨਾਹ ਕਸਬੇ ਦੇ ਰਹਿਣ ਵਾਲੇ ਰਵਿੰਦਰ ਸਿੰਘ (29) ਨੇ ਆਈ ਐੱਸ ਐੱਸ ਐੱਫ਼ ਵਿਸ਼ਵ ਚੈਂਪੀਅਨਸ਼ਿਪ (ਪਿਸਟਲ/ਰਾਈਫਲ) ਦੇ ਪਹਿਲੇ ਹੀ ਦਿਨ ਇੱਥੇ 50 ਮੀਟਰ ਫ੍ਰੀ ਪਿਸਟਲ ਵਿੱਚ ਆਪਣੇ ਲਈ ਸੋਨ ਤਗਮਾ ਤੇ ਟੀਮ ਲਈ ਚਾਂਦੀ ਦਾ ਤਗਮਾ ਜਿੱਤ ਕੇ...
Advertisement
ਜੰਮੂ-ਕਸ਼ਮੀਰ ਦੇ ਬਿਸ਼ਨਾਹ ਕਸਬੇ ਦੇ ਰਹਿਣ ਵਾਲੇ ਰਵਿੰਦਰ ਸਿੰਘ (29) ਨੇ ਆਈ ਐੱਸ ਐੱਸ ਐੱਫ਼ ਵਿਸ਼ਵ ਚੈਂਪੀਅਨਸ਼ਿਪ (ਪਿਸਟਲ/ਰਾਈਫਲ) ਦੇ ਪਹਿਲੇ ਹੀ ਦਿਨ ਇੱਥੇ 50 ਮੀਟਰ ਫ੍ਰੀ ਪਿਸਟਲ ਵਿੱਚ ਆਪਣੇ ਲਈ ਸੋਨ ਤਗਮਾ ਤੇ ਟੀਮ ਲਈ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਰਵਿੰਦਰ ਦੀ ਜਿੱਤ ਨੇ ਭਾਰਤ ਦਾ ਮਾਣ ਵਧਾਇਆ ਹੈ। ਭਾਰਤੀ ਫੌਜ ਵਿੱਚ ਤਾਇਨਾਤ ਰਵਿੰਦਰ ਲਈ ਇਹ ਵੱਡੀ ਪ੍ਰਾਪਤੀ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਰਵਿੰਦਰ ਨੇ 569 ਅੰਕਾਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਭਾਰਤੀ ਟੀਮ, ਜਿਸ ਵਿੱਚ ਰਵਿੰਦਰ, ਕਮਲਜੀਤ ਤੇ ਯੋਗੇਸ਼ ਕੁਮਾਰ ਸ਼ਾਮਲ ਹਨ, ਨੇ 1646 ਦੇ ਕੁੱਲ ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਦੱਖਣੀ ਕੋਰੀਆ ਨੇ ਕੁੱਲ 1648 ਅੰਕਾਂ ਨਾਲ ਸੋਨ ਤਗਮਾ ਜਿੱਤਿਆ ਜਦਕਿ ਯੂਕਰੇਨ ਨੇ ਕੁੱਲ 1644 ਦੇ ਨਾਲ ਕਾਂਸੀ ਦਾ ਤਗਮਾ ਜਿੱਤਿਆ।
Advertisement
Advertisement
