ਨਿਸ਼ਾਨੇਬਾਜ਼ੀ: ਏਸ਼ਿਆਈ ਚੈਂਪੀਅਨਸ਼ਿਪ ’ਚ ਭਾਰਤੀ ਪੁਰਸ਼ ਟੀਮ ਦੀ ‘ਚਾਂਦੀ’
ਭਾਰਤੀ ਨਿਸ਼ਾਨੇਬਾਜ਼ਾਂ ਨੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਅੱਜ ਇੱਥੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਚਾਂਦੀ ਦੇ ਤਗਮੇ ਨਾਲ ਕੀਤੀ। ਇਸ ਦੌਰਾਨ ਫਰੀਦਾਬਾਦ ਦਾ ਅਨਮੋਲ ਜੈਨ ਵਿਅਕਤੀਗਤ ਤਗਮੇ ਤੋਂ ਖੁੰਝ ਗਿਆ ਅਤੇ ਛੇਵੇਂ ਸਥਾਨ...
Advertisement
ਭਾਰਤੀ ਨਿਸ਼ਾਨੇਬਾਜ਼ਾਂ ਨੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਅੱਜ ਇੱਥੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਚਾਂਦੀ ਦੇ ਤਗਮੇ ਨਾਲ ਕੀਤੀ। ਇਸ ਦੌਰਾਨ ਫਰੀਦਾਬਾਦ ਦਾ ਅਨਮੋਲ ਜੈਨ ਵਿਅਕਤੀਗਤ ਤਗਮੇ ਤੋਂ ਖੁੰਝ ਗਿਆ ਅਤੇ ਛੇਵੇਂ ਸਥਾਨ ’ਤੇ ਰਿਹਾ। ਅਨਮੋਲ (580), ਆਦਿਤਿਆ ਮਾਲਰਾ (579) ਅਤੇ ਸੌਰਭ ਚੌਧਰੀ (576) ਦੀ ਭਾਰਤੀ ਟੀਮ 1,735 ਅੰਕਾਂ ਨਾਲ ਚੀਨ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਇਸ ਦੌਰਾਨ ਕਪਿਲ ਨੇ ਜੂਨੀਅਰ 10 ਮੀਟਰ ਏਅਰ ਪਿਸਟਲ ਵਿੱਚ 243.0 ਅੰਕਾਂ ਨਾਲ ਵਿਅਕਤੀਗਤ ਸੋਨ ਤਗਮਾ ਜਿੱਤਿਆ। ਇਸੇ ਤਰ੍ਹਾਂ ਗੈਵਿਨ ਐਂਟਨੀ ਨੇ 220.7 ਅੰਕਾਂ ਨਾਲ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਗੈਵਿਨ (582), ਕਪਿਲ ਅਤੇ ਵਿਜੈ ਤੋਮਰ (562) ਦੀ ਭਾਰਤੀ ਟੀਮ ਨੇ 1,723 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਹੈ।
Advertisement
Advertisement