ਨਿਸ਼ਾਨੇਬਾਜ਼ ਅਨੀਸ਼ ਭਾਨਵਾਲਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ
ਭਾਰਤੀ ਨਿਸ਼ਾਨੇਬਾਜ਼ ਅਨੀਸ਼ ਭਾਨਵਾਲਾ ਨੇ ਇੱਥੇ ਆਈ ਐੱਸ ਐੱਸ ਐੱਫ ਵਿਸ਼ਵ ਚੈਂਪੀਅਨਸ਼ਿਪ (ਪਿਸਟਲ/ਰਾਈਫਲ) ਵਿੱਚ 25 ਮੀਟਰ ਰੈਪਿਡ ਫਾਇਰ ਪਿਸਟਲ ਫਾਈਨਲ ’ਚ ਦੋ ਸ਼ੂਟ-ਆਫ ਜਿੱਤਦਿਆਂ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਹੈ। ਇਹ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ...
Advertisement
ਭਾਰਤੀ ਨਿਸ਼ਾਨੇਬਾਜ਼ ਅਨੀਸ਼ ਭਾਨਵਾਲਾ ਨੇ ਇੱਥੇ ਆਈ ਐੱਸ ਐੱਸ ਐੱਫ ਵਿਸ਼ਵ ਚੈਂਪੀਅਨਸ਼ਿਪ (ਪਿਸਟਲ/ਰਾਈਫਲ) ਵਿੱਚ 25 ਮੀਟਰ ਰੈਪਿਡ ਫਾਇਰ ਪਿਸਟਲ ਫਾਈਨਲ ’ਚ ਦੋ ਸ਼ੂਟ-ਆਫ ਜਿੱਤਦਿਆਂ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਹੈ। ਇਹ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਹਰਿਆਣਾ ਦੇ ਇਸ ਨਿਸ਼ਾਨੇਬਾਜ਼ ਨੇ ਤੀਜੇ ਸਥਾਨ ਲਈ ਸ਼ੂਟ-ਆਫ ’ਚ ਜਿੱਤ ਹਾਸਲ ਕੀਤੀ ਅਤੇ ਫਿਰ ਯੂਕਰੇਨ ਦੇ ਮੈਕਸਿਮ ਹੋਰੋਡਾਈਨੇਟਸ ਦੀ ਚੁਣੌਤੀ ਪਾਰ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ। ਮੁਕਾਬਲੇ ’ਚ ਭਾਰਤੀ ਖਿਡਾਰੀ ਆਦਰਸ਼ ਸਿੰਘ ਤੇ ਸਮੀਰ ਕ੍ਰਮਵਾਰ 22ਵੇਂ ਤੇ 35ਵੇਂ ਸਥਾਨ ’ਤੇ ਰਹੇ ਜਦਕਿ ਅਨੀਸ਼, ਆਦਰਸ਼ ਤੇ ਸਮੀਰ ਦੀ ਭਾਰਤੀ ਟੀਮ ਪੰਜਵੇਂ ਸਥਾਨ ’ਤੇ ਰਹੀ।
Advertisement
Advertisement
