ਸ਼ੰਘਾਈ ਮਾਸਟਰਜ਼; ਜੋਕੋਵਿਚ ਕੁਆਰਟਰ ਫਾਈਨਲ ’ਚ ਪੁੱਜਿਆ
ਸਰਬਿਆਈ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਜੇ. ਮੁਨਾਰ ਨੂੰ 6-3, 5-7, 6-2 ਨਾਲ ਹਰਾ ਕੇ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਹਾਲਾਂਕਿ ਮੈਚ ’ਚ ਗਰਮੀ ਤੇ ਹੁੰਮਸ ਦੌਰਾਨ ਦੂਜਾ ਸੈੱਟ ਗੁਆਉਣ ਮਗਰੋਂ ਉਸ ਨੂੰ ਡਾਕਟਰੀ ਸਹਾਇਤਾ...
Advertisement
ਸਰਬਿਆਈ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਜੇ. ਮੁਨਾਰ ਨੂੰ 6-3, 5-7, 6-2 ਨਾਲ ਹਰਾ ਕੇ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਹਾਲਾਂਕਿ ਮੈਚ ’ਚ ਗਰਮੀ ਤੇ ਹੁੰਮਸ ਦੌਰਾਨ ਦੂਜਾ ਸੈੱਟ ਗੁਆਉਣ ਮਗਰੋਂ ਉਸ ਨੂੰ ਡਾਕਟਰੀ ਸਹਾਇਤਾ ਲੈਣੀ ਪਈ ਸੀ।
ਦੂਜੇ ਸੈੱਟ ’ਚ ਹਾਰਨ ਮਗਰੋਂ ਜੋਕੋਵਿਚ (38) ਪਿੱਠ ਭਾਰ ਲੇਟ ਗਿਆ। ਕੁਝ ਦੇਰ ਬਾਅਦ ਉੱਠਣ ’ਤੇ ਇੱਕ ਟਰੇਨਰ ਉਸ ਨੂੰ ਕੁਰਸੀ ਤੱਕ ਲੈ ਕੇ ਗਈ। ਜੋਕੋਵਿਚ ਨੇ ਕੋਰਟ ’ਤੇ ਇੰਟਰਵਿਊ ਵੀ ਨਹੀਂ ਦਿੱਤੀ। ਇਸ ਜਿੱਤ ਦੇ ਨਾਲ ਹੀ ਉਹ ਏ ਟੀ ਪੀ ਮਾਸਟਰਜ਼ 1000 ਟੂਰਨਾਮੈਂਟ ਦੇ ਆਖਰੀ ਅੱਠਾਂ ’ਚ ਪਹੁੰਚਣ ਵਾਲਾ ਉਮਰਦਰਾਜ਼ ਖ਼ਿਡਾਰੀ ਬਣ ਗਿਆ ਹੈ। ਉਸ ਦੀਆਂ ਨਜ਼ਰਾਂ ਰਿਕਾਰਡ 41ਵਾਂ ਖ਼ਿਤਾਬ ਜਿੱਤਣ ’ਤੇ ਹਨ। ਉਸ ਦਾ ਮੁਕਾਬਲਾ ਹੁਣ ਬੈਲਜੀਅਮ ਦੇ ਜ਼ਿਜ਼ੋਊ ਬਰਗਸ ਨਾਲ ਹੋਵੇਗਾ।
Advertisement
Advertisement