ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੂਜਾ ਟੈਸਟ: ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਵੈਸਟ ਇੰਡੀਜ਼ ਦੀਆਂ 2 ਵਿਕਟਾਂ ਦੇ ਨੁਕਸਾਨ ’ਤੇ 173 ਦੌੜਾਂ

ਕੈਂਪਬੈਲ ਅਤੇ ਹੋਪ ਨੇ ਅਰਧ ਸੈਂਕੜੇ ਜਡ਼ੇ
ਭਾਰਤੀ ਕਪਤਾਨ ਸੁ਼ਭਮਨ ਗਿੱਲ ਗੇਂਦਬਾਜ਼ ਕੁਲਦੀਪ ਯਾਦਵ ਨੂੰ ਵਿਕਟ ਲੈੇਣ ਦੀ ਵਧਾਈ ਦਿੰਦਾ ਹੋਇਆ। ਫੋਟੋ: ਪੀਟੀਆਈ
Advertisement

ਜੌਨ ਕੈਂਪਬੈਲ ਅਤੇ ਸ਼ਾਈ ਹੋਪ ਦੇ ਨਾਬਾਦ ਅਰਧ ਸੈਂਕੜਿਆਂ ਦੀ ਬਦੌਲਤ ਵੈਸਟ ਇੰਡੀਜ਼ ਨੇ ਅੱਜ ਇੱਥੇ ਭਾਰਤ ਵਿਰੁੱਧ ਦੂਜੇ ਟੈਸਟ ਦੇ ਤੀਜੇ ਦਿਨ 2 ਵਿਕਟਾਂ ਦੇ ਨੁਕਸਾਨ ’ਤੇ 173 ਦੌੜਾਂ ਬਣਾ ਲਈਆਂ ਹਨ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਦੀ ਟੀਮ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪਿਆ ਸੀ।

ਸੰਖੇਪ ਸਕੋਰ:

Advertisement

ਭਾਰਤ ਪਹਿਲੀ ਪਾਰੀ: ਪੰਜ ਵਿਕਟਾਂ ’ਤੇ 518 ਪਾਰੀ ਐਲਾਨੀ; ਵੈਸਟ ਇੰਡੀਜ਼: 248 ਅਤੇ 173/2; 49 ਓਵਰ (ਜੌਨ ਕੈਂਪਬੈਲ 87, ਸ਼ਾਈ ਹੋਪ 66 ; ਮੁਹੰਮਦ ਸਿਰਾਜ 1/10, ਵਾਸ਼ਿੰਗਟਨ ਸੁੰਦਰ 1/44)। ਪੀ.ਟੀ.ਆਈ.

ਭਾਰਤ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਫਾਲੋਆਨ ਲਈ ਮਜਬੂਰ ਹੋਣ ਮਗਰੋਂ ਵੈਸਟ ਇੰਡੀਜ਼ ਨੇ ਆਪਣੀ ਦੂਜੀ ਪਾਰੀ ਵਿਚ 47 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਨਾਲ 166 ਦੌੜਾਂ ਬਣਾ ਲਈਆਂ ਹਨ। ਮੁਹੰਮਦ ਸਿਰਾਜ ਤੇ ਵਾਸ਼ਿੰਗਟਨ ਸੁੰਦਰ ਨੇ ਇਕ ਇਕ ਵਿਕਟ ਲਈ। ਭਾਰਤ ਨੇ ਪਹਿਲੀ ਪਾਰੀ  581/5 ਦੇ ਸਕੋਰ ’ਤੇ ਐਲਾਨ ਦਿੱਤੀ ਸੀ। ਫਿਰਕੀ ਗੇਂਦਬਾਜ਼ ਕੁਲਦੀਪ ਯਾਦਵ ਵੱਲੋਂ 85 ਦੌੜਾਂ ਬਦਲੇ ਲਈਆਂ ਪੰਜ ਵਿਕਟਾਂ ਦੀ ਬਦੌਲਤ ਭਾਰਤ ਨੇ ਅੱਜ ਤੀਜੇ ਦਿਨ ਲੰਚ ਤੋਂ ਬਾਅਦ ਦੇ ਸੈਸ਼ਨ ਵਿਚ ਵੈਸਟ ਇੰਡੀਜ਼ ਦੀ ਪਹਿਲੀ ਪਾਰੀ 248 ਦੇ ਸਕੋਰ ’ਤੇ ਸਮੇਟ ਦਿੱਤੀ ਸੀ।

ਵੈਸਟ ਇੰਡੀਜ਼ ਦਾ ਖੈਰੀ ਪੀਅਰੇ ਸ਼ਾਟ ਲਾਉਂਦਾ ਹੋਇਆ। ਫੋਟੋ: ਪੀਟੀਆਈ

ਇਸ ਤੋਂ ਪਹਿਲਾਂ ਖੈਰੀ ਪੀਅਰੇ (23) ਤੇ ਐਂਡਰਸਨ ਫਿਲਿਪ (ਨਾਬਾਦ 24) ਨੈ 9ਵੇਂ ਵਿਕਟ ਲਈ 46 ਦੌੜਾਂ ਦੀ ਭਾਈਵਾਲੀ ਕੀਤੀ। ਟੀਮ ਲਈ ਐਲਿਕ ਅਥਾਂਜ਼ੇ 41 ਦੌੜਾਂ ਨਾਲ ਟੌਪ ਸਕੋਰਰ ਰਿਹਾ। ਵੈਸਟਇੰਡੀਜ਼ ਨੇ ਦਿਨ ਦੇ ਪਹਿਲੇ ਸੈਸ਼ਨ ਵਿਚ ਅੱਜ ਇਕ ਸਮੇਂ ਸੱਤ ਓਵਰਾਂ ਦੇ ਵਕਫੇ ਵਿਚ ਚਾਰ ਵਿਕਟ ਗੁਆ ਲਏ ਸਨ ਤੇ ਟੀਮ ਦਾ ਸਕੋਰ 175/8 ਸੀ। ਇਸ ਮਗਰੋਂ ਪੀਅਰੇ ਤੇ ਫਿਲਿਪ ਨੇ 9ਵੀਂ ਵਿਕਟ ਲਈ 46 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਲਈ ਕੁਲਦੀਪ ਯਾਦਵ ਨੇ 85 ਦੌੜਾਂ ਬਦਲੇ ਪੰਜ ਤੇ ਰਵਿੰਦਰ ਜਡੇਜਾ ਨੇ 46 ਦੌੜਾਂ ਬਦਲੇ 3 ਵਿਕਟਾਂ ਲਈਆਂ। ਇਕ ਇਕ ਵਿਕਟ ਜਸਪ੍ਰੀਤ ਭੁਮਰਾਹ ਤੇ ਮੁਹੰਮਦ ਸਿਰਾਜ ਦੇ ਹਿੱਸੇ ਆਈ। ਭਾਰਤ ਨੇ ਆਪਣੀ ਪਹਿਲੀ ਪਾਰੀ 518/5 ਦੇ ਸਕੋਰ ’ਤੇ ਐਲਾਨ ਦਿੱਤੀ ਸੀ। ਦੋ ਟੈਸਟ ਮੈਚਾਂ ਦੀ ਲੜੀ ਵਿਚ ਭਾਰਤ 1-0 ਨਾਲ ਅੱਗੇ ਹੈ। ਭਾਰਤ ਨੇ ਅਹਿਮਦਾਬਾਦ ਵਿਚ ਖੇਡੇ ਪਹਿਲੇ ਟੈਸਟ ਵਿਚ ਵੈਸਟ ਇੰਡੀਜ਼ ਨੂੰ ਇਕ ਪਾਰੀ ਤੇ 140 ਦੌੜਾਂ ਨਾਲ ਹਰਾਇਆ ਸੀ।

Advertisement
Tags :
follow onIndia Vs West IndiesKuldeep YadavSecond testਕੁਲਦੀਪ ਯਾਦਵਜਸਪ੍ਰੀਤ ਬੁਮਰਾਹਦੂਜਾ ਟੈਸਟਫਾਲੋ ਔਨਭਾਰਤ ਬਨਾਮ ਵੈਸਟਇੰਡੀਜ਼ਮੁਹੰਮਦ ਸਿਰਾਜਰਵਿੰਦਰ ਜਡੇਜਾ
Show comments