ਦੂਜਾ ਟੈਸਟ: ਲੰਚ ਤੱਕ ਵੈਸਟ ਇੰਡੀਜ਼ ਨੇ 252/3 ਦਾ ਸਕੋਰ ਬਣਾਇਆ; ਜੌਹਨ ਕੈਂਪਬੈੱਲ ਨੇ ਸੈਂਕੜਾ ਜੜਿਆ
ਵੈਸਟਇੰਡੀਜ਼ ਨੇ ਭਾਰਤ ਖ਼ਿਲਾਫ਼ ਦੂਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਅੱਜ ਆਪਣੀ ਦੂਜੀ ਪਾਰੀ ਵਿੱਚ ਲੰਚ ਤੱਕ ਤਿੰਨ ਵਿਕਟਾਂ ’ਤੇ 252 ਦੌੜਾਂ ਬਣਾ ਲਈਆਂ ਹਨ। ਭਾਰਤ ਨੂੰ ਅੱਜ ਪਹਿਲੇ ਸੈਸ਼ਨ ਵਿੱਚ ਜੌਹਨ ਕੈਂਪਬੈੱਲ ਦੀ ਵਿਕਟ ਦੇ ਰੂਪ...
ਵੈਸਟ ਇੰਡੀਜ਼ ਦਾ ਬੱਲੇਬਾਜ਼ ਜੌਹਨ ਕੈਂਪਬੈੱਲ ਸੈਂਕੜਾ ਲਾਉਣ ਮਗਰੋਂ ਸਾਥੀ ਖਿਡਾਰੀ ਨਾਲ ਜਸ਼ਨ ਮਨਾਉਂਦਾ ਹੋਇਆ। ਫੋਟੋ: ਪੀਟੀਆਈ
Advertisement
ਵੈਸਟਇੰਡੀਜ਼ ਨੇ ਭਾਰਤ ਖ਼ਿਲਾਫ਼ ਦੂਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਅੱਜ ਆਪਣੀ ਦੂਜੀ ਪਾਰੀ ਵਿੱਚ ਲੰਚ ਤੱਕ ਤਿੰਨ ਵਿਕਟਾਂ ’ਤੇ 252 ਦੌੜਾਂ ਬਣਾ ਲਈਆਂ ਹਨ। ਭਾਰਤ ਨੂੰ ਅੱਜ ਪਹਿਲੇ ਸੈਸ਼ਨ ਵਿੱਚ ਜੌਹਨ ਕੈਂਪਬੈੱਲ ਦੀ ਵਿਕਟ ਦੇ ਰੂਪ ਵਿਚ ਇਕੋ ਸਫ਼ਲਤਾ ਮਿਲੀ। ਰਵਿੰਦਰ ਜਡੇਜਾ ਨੇ ਕੈਂਪਬੈੱਲ ਨੂੰ ਲੱਤ ਅੜਿੱਕਾ ਆਊਟ ਕੀਤਾ। ਕੈਂਪਬੈਲ ਨੇ 115 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਲੰਚ ਦੇ ਸਮੇਂ ਸ਼ਾਈ ਹੋਪ 92 ਅਤੇ ਕਪਤਾਨ ਰੋਸਟਨ ਚੇਜ਼ 23 ਦੌੜਾਂ ਨਾਲ ਨਾਬਾਦ ਸਨ। ਭਾਰਤ ਨੇ ਆਪਣੀ ਪਹਿਲੀ ਪਾਰੀ 518/5 ਦੇ ਸਕੋਰ ’ਤੇ ਐਲਾਨ ਦਿੱਤੀ ਸੀ। ਵੈਸਟਇੰਡੀਜ਼ ਦੀ ਟੀਮ ਪਹਿਲੀ ਪਾਰੀ ਵਿਚ ਸਿਰਫ਼ 248 ਦੌੜਾਂ ਹੀ ਬਣਾ ਸਕੀ ਸੀ ਅਤੇ ਉਸ ਨੂੰ ਫਾਲੋਆਨ ਕਰਨਾ ਪਿਆ। ਵੈਸਟਇੰਡੀਜ਼ ਦੀ ਟੀਮ ਭਾਰਤ ਤੋਂ ਅਜੇ ਵੀ 18 ਦੌੜਾਂ ਪਿੱਛੇ ਹੈ।
Advertisement
Advertisement