ਦੂਜਾ ਟੈਸਟ: ਦੱਖਣੀ ਅਫ਼ਰੀਕਾ ਨੇ ਚਾਹ ਦੀ ਬ੍ਰੇਕ ਤੱਕ 316/6 ਦਾ ਸਕੋਰ ਬਣਾਇਆ, ਮੁਥੂਸਵਾਮੀ ਨੇ ਜੜਿਆ ਨੀਮ ਸੈਂਕੜਾ
ਮਹਿਮਾਨ ਟੀਮ ਨੇ ਪਹਿਲੇ ਸੈਸ਼ਨ ਵਿਚ ਬਿਨਾਂ ਕੋਈ ਵਿਕਟ ਗੁਆਇਆਂ 69 ਦੌੜਾਂ ਜੋੜੀਆਂ
ਦੱਖਣੀ ਅਫਰੀਕਾ ਦਾ ਬੱਲੇਬਾਜ਼ ਐੈੱਸ.ਮੁਥੂਸਵਾਮੀ ਗੁਹਾਟੀ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਭਾਰਤ ਖਿਲਾਫ਼ ਸ਼ਾਟ ਜੜਦਾ ਹੋਇਆ। ਫੋਟੋ: ਪੀਟੀਆਈ
Advertisement
India vs South Africa ਦੱਖਣੀ ਅਫਰੀਕਾ ਨੇ ਬੱਲੇਬਾਜ਼ ਐੱਸ.ਮੁਥੂਸਵਾਮੀ ਦੇ ਨੀਮ ਸੈਂਕੜੇ ਦੀ ਬਦੌਲਤ ਮੇਜ਼ਬਾਨ ਭਾਰਤ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਚਾਹ ਦੀ ਬ੍ਰੇਕ ਤੱਕ 6 ਵਿਕਟਾਂ ਦੇ ਨੁਕਸਾਨ ਨਾਲ 316 ਦੌੜਾਂ ਬਣਾ ਲਈਆਂ ਹਨ। ਮਹਿਮਾਨ ਟੀਮ ਨੇ ਦੂਜੇ ਦਿਨ ਪਹਿਲੇ ਸੈਸ਼ਨ ਵਿਚ ਬਿਨਾਂ ਕੋਈ ਵਿਕਟ ਗੁਆਇਆਂ 69 ਦੌੜਾਂ ਜੋੜੀਆਂ।
ਐੱਸ.ਮੁਥੂਸਵਾਮੀ 58 ਤੇ ਕਾਇਲ ਵੈਰੀਨ 38 ਦੌੜਾਂ ਕਰੀਜ਼ ’ਤੇ ਟਿਕੇ ਹੋਏ ਹਨ। ਦੋਵਾਂ ਨੇ ਸੱਤਵੇਂ ਵਿਕਟ ਲਈ ਹੁਣ ਤੱਕ 70 ਦੌੜਾਂ ਦੀ ਭਾਈਵਾਲੀ ਕੀਤੀ ਹੈ। ਦੱਖਣੀ ਅਫ਼ਰੀਕਾ ਨੇ ਲੰਘੇ ਦਿਨ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਮੌਕੇ 247/6 ਦਾ ਸਕੋਰ ਬਣਾਇਆ ਸੀ। ਕੁਲਦੀਪ ਯਾਦਵ ਨੇ 3 ਜਦੋਂਕਿ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਰਵਿੰਦਰ ਜਡੇਜਾ ਨੇ ਇਕ ਇਕ ਵਿਕਟ ਲਈ ਸੀ। ਦੱਖਣੀ ਅਫਰੀਕਾ ਦੀ ਟੀਮ ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਖੇਡੇ ਪਹਿਲੇ ਮੈਚ ਵਿਚ 30 ਦੌੜਾਂ ਦੀ ਜਿੱਤ ਨਾਲ ਦੋ ਟੈਸਟ ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੈ।
Advertisement
Advertisement
