ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੂਜਾ ਟੈਸਟ: ਦੱਖਣੀ ਅਫ਼ਰੀਕਾ ਨੇ ਚਾਹ ਦੇ ਸਮੇਂ ਤੱਕ 82/1 ਦਾ ਸਕੋਰ ਬਣਾਇਆ

ਦੱਖਣੀ ਅਫ਼ਰੀਕਾ ਨੇ ਮੇਜ਼ਬਾਨ ਭਾਰਤ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਚਾਹ ਦੇ ਸਮੇਂ ਤੱਕ ਇਕ ਵਿਕਟ ਦੇ ਨੁਕਸਾਨ ਨਾਲ 82 ਦੌੜਾਂ ਬਣਾ ਲਈਆਂ ਹਨ। ਮਹਿਮਾਨ ਦੀ ਇਕੋ ਇਕ ਵਿਕਟ ਏਡਨ ਮਾਰਕਰਾਮ (38) ਦੇ ਰੂਪ ਵਿਚ ਡਿੱਗੀ, ਜਿਸ...
ਗੁਹਾਟੀ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੌਰਾਨ ਦੱਖਣੀ ਅਫਰੀ਼ਕਾ ਦਾ ਬੱਲੇਬਾਜ਼ ਏਡਨ ਮਾਰਕਰਾਮ ਸ਼ਾਟ ਜੜਦਾ ਹੋਇਆ। ਫੋਟੋ: ਪੀਟੀਆਈ
Advertisement
ਦੱਖਣੀ ਅਫ਼ਰੀਕਾ ਨੇ ਮੇਜ਼ਬਾਨ ਭਾਰਤ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਚਾਹ ਦੇ ਸਮੇਂ ਤੱਕ ਇਕ ਵਿਕਟ ਦੇ ਨੁਕਸਾਨ ਨਾਲ 82 ਦੌੜਾਂ ਬਣਾ ਲਈਆਂ ਹਨ। ਮਹਿਮਾਨ ਦੀ ਇਕੋ ਇਕ ਵਿਕਟ ਏਡਨ ਮਾਰਕਰਾਮ (38) ਦੇ ਰੂਪ ਵਿਚ ਡਿੱਗੀ, ਜਿਸ ਨੂੰ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਊਟ ਕੀਤਾ।

ਮਾਰਕਰਾਮ ਨੂੰ ਸੱਤਵੇਂ ਓਵਰ ਵਿਚ ਬੁਮਰਾਹ ਦੀ ਦੂਜੀ ਗੇਂਦ ’ਤੇ ਇਕ ਜੀਵਨਦਾਨ ਵੀ ਮਿਲਿਆ ਜਦੋਂ ਕੇਐੱਲ ਰਾਹੁਲ ਨੇ ਦੂਜੀ ਸਲਿੱਪ ’ਤੇ ਨਿਯਮਤ ਕੈਚ ਛੱਡ ਦਿੱਤਾ। ਲੰਚ ਬ੍ਰੇਕ ਤੋਂ ਪਹਿਲਾਂ ਲਈ 20 ਮਿੰਟਾਂ ਦੀ ਟੀ ਬ੍ਰੇਕ ਦੌਰਾਨ ਰਿਆਨ ਰਿਕਲਟਨ 35 ਦੌੜਾਂ ਨਾਲ ਨਾਬਾਦ ਸੀ। ਲੰਚ ਸਥਾਨਕ ਸਮੇਂ ਮੁਤਾਬਕ ਦੁਪਹਿਰੇ 1:20 ਵਜੇ ਹੋਵੇਗਾ।

Advertisement

ਦੱਖਣੀ ਅਫ਼ਰੀਕਾ ਦੀ ਟੀਮ ਦੋ ਟੈਸਟ ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੈ। ਦੱਖਣੀ ਅਫਰੀਕਾ ਨੇ ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਖੇਡੇ ਪਹਿਲੇ ਟੈਸਟ ਵਿਚ ਮੇਜ਼ਬਾਨ ਭਾਰਤ ਨੂੰ ਰੋਮਾਂਚਕ ਮੁਕਾਬਲੇ ਵਿਚ 30 ਦੌੜਾਂ ਨਾਲ ਹਰਾਇਆ ਸੀ। ਸੰਖੇਪ ਸਕੋਰ: ਦੱਖਣੀ ਅਫਰੀਕਾ 82/1 26.5 ਓਵਰ (ਏਡਨ ਮਾਰਕਰਾਮ 38, ਰਿਆਨ ਰਿਕਲਟਨ 35 ਨਾਬਾਦ, ਜਸਪ੍ਰੀਤ ਬੁਮਰਾਹ 1/7)

 

 

Advertisement
Tags :
#AidenMarkram#BarsaparaStadium#BumrahWicket#IndiavsSouthAfrica#INDvsSA#ਏਡੇਨਮਾਰਕਰਮ#ਬਾਰਸਾਪਾਰਾ ਸਟੇਡੀਅਮ#ਬੁਮਰਾਹਵਿਕਟcricketJaspritBumrahSouthAfricaCricketTestCricketਕ੍ਰਿਕਟਜਸਪ੍ਰੀਤ ਬੁਮਰਾਹਟੈਸਟ ਕ੍ਰਿਕਟਦੱਖਣੀ ਅਫਰੀਕਾ ਕ੍ਰਿਕਟਭਾਰਤ ਬਨਾਮ ਦੱਖਣੀ ਅਫਰੀਕਾ
Show comments