ਦੂਜਾ ਟੈਸਟ: ਦੱਖਣੀ ਅਫ਼ਰੀਕਾ ਨੇ ਲੰਚ ਤੱਕ 156/2 ਦਾ ਸਕੋਰ ਬਣਾਇਆ
ਸਟਬਸ 32 ਤੇ ਕਪਤਾਨ ਬਾਵੁਮਾ 36 ਦੌੜਾਂ ਨਾਲ ਨਾਬਾਦ; ਬੁਮਰਾਹ ਤੇ ਕੁਲਦੀਪ ਨੇ ਇਕ ਇਕ ਵਿਕਟ ਲਈ
ਗੁਹਾਟੀ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੌਰਾਨ ਦੱਖਣੀ ਅਫਰੀ਼ਕਾ ਦਾ ਬੱਲੇਬਾਜ਼ ਏਡਨ ਮਾਰਕਰਾਮ ਸ਼ਾਟ ਜੜਦਾ ਹੋਇਆ। ਫੋਟੋ: ਪੀਟੀਆਈ
Advertisement
ਦੱਖਣੀ ਅਫ਼ਰੀਕਾ ਨੇ ਮੇਜ਼ਬਾਨ ਭਾਰਤ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਲੰਚ ਦੇ ਸਮੇਂ ਤੱਕ ਦੋ ਵਿਕਟਾਂ ਦੇ ਨੁਕਸਾਨ ਨਾਲ 156 ਦੌੜਾਂ ਬਣਾ ਲਈਆਂ ਹਨ। ਮਹਿਮਾਨ ਟੀਮ ਦੀਆਂ ਦੋ ਵਿਕਟਾਂ ਏਡਨ ਮਾਰਕਰਾਮ (38) ਤੇ ਰਿਆਨ ਰਿਕਲਟਨ (35) ਦੇ ਰੂਪ ਵਿਚ ਡਿੱਗੀਆਂ। ਪਹਿਲੀ ਵਿਕਟ ਜਸਪ੍ਰੀਤ ਬੁਮਰਾਹ ਤੇ ਦੂਜੀ ਕੁਲਦੀਪ ਯਾਦਵ ਦੇ ਹਿੱਸੇ ਆਈ। ਲੰਚ ਮੌਕੇ ਟੀ.ਸਟੱਬਸ 32 ਤੇ ਕਪਤਾਨ ਤੇਂਬਾ ਬਾਵੁਮਾ 36 ਦੌੜਾਂ ਨਾਲ ਨਾਬਾਦ ਸਨ।
ਮਾਰਕਰਾਮ ਨੂੰ ਸੱਤਵੇਂ ਓਵਰ ਵਿਚ ਬੁਮਰਾਹ ਦੀ ਦੂਜੀ ਗੇਂਦ ’ਤੇ ਇਕ ਜੀਵਨਦਾਨ ਵੀ ਮਿਲਿਆ ਜਦੋਂ ਕੇਐੱਲ ਰਾਹੁਲ ਨੇ ਦੂਜੀ ਸਲਿੱਪ ’ਤੇ ਨਿਯਮਤ ਕੈਚ ਛੱਡ ਦਿੱਤਾ। ਲੰਚ ਬ੍ਰੇਕ ਤੋਂ ਪਹਿਲਾਂ ਲਈ 20 ਮਿੰਟਾਂ ਦੀ ਟੀ ਬ੍ਰੇਕ ਦੌਰਾਨ ਦੱਖਣੀ ਅਫਰੀਕਾ ਦਾ ਸਕੋਰ 82/1 ਸੀ।
Advertisement
ਦੱਖਣੀ ਅਫ਼ਰੀਕਾ ਦੀ ਟੀਮ ਦੋ ਟੈਸਟ ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੈ। ਦੱਖਣੀ ਅਫਰੀਕਾ ਨੇ ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਖੇਡੇ ਪਹਿਲੇ ਟੈਸਟ ਵਿਚ ਮੇਜ਼ਬਾਨ ਭਾਰਤ ਨੂੰ ਰੋਮਾਂਚਕ ਮੁਕਾਬਲੇ ਵਿਚ 30 ਦੌੜਾਂ ਨਾਲ ਹਰਾਇਆ ਸੀ।
ਸੰਖੇਪ ਸਕੋਰ: ਦੱਖਣੀ ਅਫਰੀਕਾ 82/1 26.5 ਓਵਰ (ਏਡਨ ਮਾਰਕਰਾਮ 38, ਰਿਆਨ ਰਿਕਲਟਨ 35, ਤੇਂਬਾ ਬਾਵੁਮਾ ਨਾਬਾਦ 36, ਸਟਬਸ ਨਾਬਾਦ 32; ਜਸਪ੍ਰੀਤ ਬੁਮਰਾਹ 1/17 ਤੇ ਕੁਲਦੀਪ ਯਾਦਵ1/27)
Advertisement
