ਦਿੱਲੀ ਟੈਸਟ : ਭਾਰਤ ਦਾ ਦੂਜਾ ਵਿਕਟ ਡਿੱਗਿਆ: ਸਾਈ ਸੁਦਰਸ਼ਨ 87 ਦੌੜਾਂ ਬਣਾ ਕੇ ਆਊਟ
ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ; ਪਹਿਲੇ ਦਿਨ ਦੇ ਆਖਰੀ ਸੈਸ਼ਨ ਵਿੱਚ ਖੇਡ ਜਾਰੀ
ਯਸ਼ਸਵੀ ਜੈਸਵਾਲ ਵੈਸਟ ਇੰਡੀਜ਼ ਖਿਲਾਫ਼ ਦੂਜੇ ਟੈਸਟ ਵਿਚ ਸੈਕੜਾ ਜੜਨ ਮਗਰੋਂ ਦਰਸ਼ਕਾਂ ਦੀਆਂ ਵਧਾਈਆਂ ਕਬੂਲਦਾ ਹੋਇਆ। ਫੋਟੋ: ਪੀਟੀਆਈ
Advertisement
ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਦੂਜਾ ਟੈਸਟ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੇ ਦਿਨ ਦੇ ਆਖਰੀ ਸੈਸ਼ਨ ਵਿੱਚ ਖੇਡ ਜਾਰੀ ਹੈ। ਭਾਰਤ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ 266 ਦੌੜਾਂ ਬਣਾ ਲਈਆਂ ਹਨ। ਯਸ਼ਸਵੀ ਜੈਸਵਾਲ ਅਤੇ ਕਪਤਾਨ ਸ਼ੁਭਮਨ ਗਿੱਲ ਪਿੱਚ ’ਤੇ ਹਨ।
ਭਾਰਤ ਨੇ ਅਹਿਮਦਾਬਾਦ ਵਿਚ ਖੇਡੇ ਪਹਿਲੇ ਟੈਸਟ ਮੈਚ ਵਿਚ ਵਿੰਡੀਜ਼ ਟੀਮ ਨੂੰ ਇਕ ਪਾਰੀ ਤੇ 140 ਦੌੜਾਂ ਨਾਲ ਹਰਾਇਆ ਸੀ। ਦੋ ਟੈਸਟ ਮੈਚਾਂ ਦੀ ਲੜੀ ਦਾ ਇਹ ਆਖਰੀ ਮੈਚ ਹੈ। ਵੈਸਟਇੰਡੀਜ਼ ਨੇ ਆਪਣੀ ਟੀਮ ਵਿੱਚ ਦੋ ਬਦਲਾਅ ਕੀਤੇ ਹਨ।ਬ੍ਰੈਂਡਨ ਕਿੰਗ ਅਤੇ ਜੋਹਾਨ ਲਾਇਨ ਦੀ ਜਗ੍ਹਾ ਟੇਵਿਨ ਇਮਲਾਚ ਅਤੇ ਐਂਡਰਸਨ ਫਿਲਿਪ ਨੂੰ ਸ਼ਾਮਲ ਕੀਤਾ ਹੈ।
Advertisement
Advertisement