ਦਿੱਲੀ ਟੈਸਟ :ਪਹਿਲੇ ਦਿਨ ਭਾਰਤ ਦਾ ਸਕੋਰ 318/2; ਯਸ਼ਸਵੀ ਨੇ ਲਗਾਇਆ 7ਵਾਂ ਸੈਂਕੜਾ
ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਦੂਜਾ ਟੈਸਟ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਪਹਿਲੇ ਦਿਨ ਦਾ ਆਖਰੀ ਸੈਸ਼ਨ ਚੱਲ ਰਿਹਾ ਹੈ।
ਭਾਰਤ ਨੇ ਦਿੱਲੀ ਟੈਸਟ ਦੇ ਪਹਿਲੇ ਦਿਨ ਵੈਸਟਇੰਡੀਜ਼ ’ਤੇ ਮਜ਼ਬੂਤ ਪਕੜ ਬਣਾਈ। ਅਰੁਣ ਜੇਤਲੀ ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਖੇਡ ਖਤਮ ਹੋਣ ਤੱਕ, ਟੀਮ ਨੇ ਸਿਰਫ਼ ਦੋ ਵਿਕਟਾਂ ਦੇ ਨੁਕਸਾਨ ’ਤੇ 318 ਦੌੜਾਂ ਬਣਾ ਲਈਆਂ ਸਨ। ਯਸ਼ਸਵੀ ਜੈਸਵਾਲ ਨੇ 173 ਦੌੜਾਂ ਬਣਾਈਆਂ, ਜਦੋਂ ਕਿ ਸ਼ੁਭਮਨ ਗਿੱਲ 20 ਦੌੜਾਂ ਬਣਾ ਕੇ ਨਾਬਾਦ ਰਹੇ। ਇਹ ਯਸ਼ਸਵੀ ਦਾ ਵੈਸਟਇੰਡੀਜ਼ ਵਿਰੁੱਧ ਸਭ ਤੋਂ ਵਧੀਆ ਟੈਸਟ ਸਕੋਰ ਹੈ। ਉਸਨੇ 2023 ਵਿੱਚ 171 ਦੌੜਾਂ ਬਣਾਈਆਂ ਸਨ।
ਭਾਰਤ ਦੇ ਕਪਤਾਨ ਸ਼ੁਭਮਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਭਾਰਤ ਨੇ ਅਹਿਮਦਾਬਾਦ ਵਿਚ ਖੇਡੇ ਪਹਿਲੇ ਟੈਸਟ ਮੈਚ ਵਿਚ ਵਿੰਡੀਜ਼ ਟੀਮ ਨੂੰ ਇਕ ਪਾਰੀ ਤੇ 140 ਦੌੜਾਂ ਨਾਲ ਹਰਾਇਆ ਸੀ। ਦੋ ਟੈਸਟ ਮੈਚਾਂ ਦੀ ਲੜੀ ਦਾ ਇਹ ਆਖਰੀ ਮੈਚ ਹੈ। ਵੈਸਟਇੰਡੀਜ਼ ਨੇ ਆਪਣੀ ਟੀਮ ਵਿੱਚ ਦੋ ਬਦਲਾਅ ਕੀਤੇ ਹਨ।ਬ੍ਰੈਂਡਨ ਕਿੰਗ ਅਤੇ ਜੋਹਾਨ ਲਾਇਨ ਦੀ ਜਗ੍ਹਾ ਟੇਵਿਨ ਇਮਲਾਚ ਅਤੇ ਐਂਡਰਸਨ ਫਿਲਿਪ ਨੂੰ ਸ਼ਾਮਲ ਕੀਤਾ ਹੈ।