ਦੂਜਾ ਟੈਸਟ: ਭਾਰਤ ਨੇ ਵੈਸਟ ਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ; ਲੜੀ 2-0 ਨਾਲ ਹੂੰਝੀ
ਲੋਕੇਸ਼ ਰਾਹੁਲ ਨੇ ਦੂਜੀ ਪਾਰੀ ਵਿਚ ਨਾਬਾਦ ਨੀਮ ਸੈਂਕੜਾ ਜੜਿਆ
ਭਾਰਤੀ ਬੱਲੇਬਾਜ਼ ਲੋਕੇਸ਼ ਰਾਹੁਲ ਵੈਸਟਇੰਡੀਜ਼ ਖਿਲਾਫ਼ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਆਪਣੀ ਨੀਮ ਸੈਂਕੜੇ ਵਾਲੀ ਨਾਬਾਦ ਪਾਰੀ ਦੌਰਾਨ ਸ਼ਾਟ ਜੜਦਾ ਹੋਇਆ। ਫੋਟੋ: ਪੀਟੀਆਈ
Advertisement
ਭਾਰਤ ਨੇ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਵਿਚ ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਲੜੀ ਹੂੰਝ ਲਈ ਹੈ। ਭਾਰਤ ਨੂੰ ਦੂਜੀ ਪਾਰੀ ਵਿਚ ਜਿੱਤ ਲਈ 121 ਦੌੜਾਂ ਦਾ ਟੀਚਾ ਮਿਲਿਆ ਸੀ ਤੇ ਮੇਜ਼ਬਾਨ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ ਨਾਲ 124 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਲੋਕੇਸ਼ ਰਾਹੁਲ ਨੇ ਨਾਬਾਦ 58 ਤੇ ਸਾਈ ਸੁਦਰਸ਼ਨ ਨੇ 39 ਦੌੜਾਂ ਬਣਾਈਆਂ। ਸੰਖੇਪ ਸਕੋਰ ਭਾਰਤ: ਪਹਿਲੀ ਪਾਰੀ 518/5(ਪਾਰੀ ਐਲਾਨੀ), ਦੂਜੀ ਪਾਰੀ 124/3; ਵੈਸਟਇੰਡੀਜ਼ ਪਹਿਲੀ ਪਾਰੀ 248 ਤੇ ਦੂਜੀ ਪਾਰੀ 390
Advertisement
Advertisement