ਦੂਜਾ ਟੈਸਟ: ਚਾਹ ਦੀ ਬ੍ਰੇਕ ਮੌਕੇ ਭਾਰਤ ਦਾ ਸਕੋਰ 102/4
ਮੇਜ਼ਬਾਨ ਭਾਰਤ ਦੀ ਟੀਮ ਅੱਜ ਇਥੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਪਹਿਲੇ ਸੈਸ਼ਨ ਵਿਚ ਚਾਰ ਵਿਕਟਾਂ ਗੁਆਉਣ ਕਰਕੇ ਵੱਡੇ ਸੰਕਟ ਵਿਚ ਘਿਰ ਗਈ ਹੈ। ਤੀਜੇ ਦਿਨ ਚਾਹ ਦੀ ਬ੍ਰੇਕ ਮੌਕੇ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ 102 ਦੌੜਾਂ ਬਣਾ ਲਈਆਂ ਹਨ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿਚ 489 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਹੈ। ਚਾਹ ਦੀ ਬ੍ਰੇਕ ਵੇਲੇ ਕਾਰਜਕਾਰੀ ਕਪਤਾਨ ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਕ੍ਰਮਵਾਰ 6 ਤੇ ਸਿਫਰ ਸਕੋਰ ਨਾਲ ਕਰੀਜ਼ ’ਤੇ ਮੌਜੂਦ ਸਨ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 97 ਗੇਂਦਾਂ ’ਤੇ 58 ਦੌੜਾਂ ਬਣਾਈਆਂ ਜਦੋਂਕਿ ਕੇਐੱਲ ਰਾਹੁਲ ਤੇ ਸਾਈ ਸੁਦਰਸ਼ਨ ਕ੍ਰਮਵਾਰ 22 ਤੇ 15 ਦੌੜਾਂ ਉੱਤੇ ਆਪਣੀ ਵਿਕਟਾ ਗੁਆ ਬੈਠੇ। ਧਰੁਵ ਜੁਰੇਲ ਚਾਹ ਦੀ ਬ੍ਰੇਕ ਤੋਂ ਐਨ ਪਹਿਲਾਂ ਬਿਨਾਂ ਖਾਤਾ ਖੋਲ੍ਹਿਆਂ ਆਊਟ ਹੋ ਗਿਆ। ਭਾਰਤ ਨੇ ਅੱਜ ਦਿਨ ਦੀ ਸ਼ੁਰੂਆਤ 9/0 ਦੇ ਸਕੋਰ ਨਾਲ ਕੀਤੀ ਸੀ। ਦੱਖਣੀ ਅਫਰੀਕਾ ਲਈ ਸਿਮੋਨ ਹਾਰਮਰ ਨੇ 39 ਦੌੜਾਂ ਬਦਲੇ ਦੋ ਵਿਕਟ ਲਏ। ਕੇਸ਼ਵ ਮਹਾਰਾਜ ਤੇ ਮਾਰਕੋ ਯਾਨਸਨ ਦੇ ਹਿੱਸੇ ਇਕ ਇਕ ਵਿਕਟ ਆਈ। ਮੇਜ਼ਬਾਨ ਭਾਰਤ ਮਹਿਮਾਨ ਟੀਮ ਤੋਂ ਅਜੇ ਵੀ 387 ਦੌੜਾਂ ਨਾਲ ਪਿੱਛੇ ਹੈ। ਸੰਖੇਪ ਸਕੋਰ ਦੱਖਣੀ ਅਫਰੀਕਾ 489, ਭਾਰਤ 102/4, 36 ਓਵਰ, (ਯਸ਼ਸਵੀ ਜੈਸਵਾਲ 58, ਕੇਐੱਲ ਰਾਹੁਲ 22; ਸਿਮੋਨ ਹਾਰਮਰ 2/39)
