ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੱਖਣੀ ਅਫਰੀਕਾ ਖਿਲਾਫ਼ ਦੂਜਾ ਟੈਸਟ: ਗੇਂਦਬਾਜ਼ ਆਸਿਫ਼ ਅਫ਼ਰੀਦੀ ਪਾਕਿ ਟੀਮ ’ਚ ਸ਼ਾਮਲ

ਪਾਕਿਸਤਾਨ ਨੇ ਖੱਬੇ ਹੱਥ ਦੇ ਸਪਿੰਨਰ ਆਸਿਫ਼ ਅਫ਼ਰੀਦੀ (39) ਨੂੰ ਦੱਖਣੀ ਅਫ਼ਰੀਕਾ ਖਿਲਾਫ਼ ਅੱਜ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਲਈ ਟੀਮ ਵਿਚ ਸ਼ਾਮਲ ਕੀਤਾ ਹੈ। ਅਫ਼ਰੀਦੀ ਟੀਮ ਵਿਚ ਅਬਰਾਰ ਅਹਿਮਦ ਦੀ ਥਾਂ ਖੇਡੇਗਾ। ਅਫਰੀਦੀ ’ਤੇ ਘਰੇਲੂ ਕ੍ਰਿਕਟ...
Advertisement

ਪਾਕਿਸਤਾਨ ਨੇ ਖੱਬੇ ਹੱਥ ਦੇ ਸਪਿੰਨਰ ਆਸਿਫ਼ ਅਫ਼ਰੀਦੀ (39) ਨੂੰ ਦੱਖਣੀ ਅਫ਼ਰੀਕਾ ਖਿਲਾਫ਼ ਅੱਜ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਲਈ ਟੀਮ ਵਿਚ ਸ਼ਾਮਲ ਕੀਤਾ ਹੈ। ਅਫ਼ਰੀਦੀ ਟੀਮ ਵਿਚ ਅਬਰਾਰ ਅਹਿਮਦ ਦੀ ਥਾਂ ਖੇਡੇਗਾ। ਅਫਰੀਦੀ ’ਤੇ ਘਰੇਲੂ ਕ੍ਰਿਕਟ ਵਿਚ ਸਪੌਟ ਫਿਕਸਿੰਗ ਲਈ ਇਕ ਸਾਲ ਦੀ ਪਾਬੰਦੀ ਲਗਾਈ ਗਈ ਸੀ, ਪਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਛੇ ਮਹੀਨੇ ਬਾਅਦ ਹੀ ਗੇਂਦਬਾਜ਼ ਨੂੰ ਕੌਮਾਂਤਰੀ ਕ੍ਰਿਕਟ ਲਈ ਟੀਮ ਵਿਚ ਸ਼ਾਮਲ ਕੀਤੇ ਜਾਣ ਦੀ ਇਜਾਜ਼ਤ ਦੇ ਦਿੱਤੀ। ਬੋਰਡ ਨੇ ਪਾਬੰਦੀ ਵਿਚ ਰਾਹਤ ਦਾ ਕੋਈ ਕਾਰਨ ਨਹੀਂ ਦੱਸਿਆ। ਅਫ਼ਰੀਦੀ ਦੀ ਚੋਣ ਤੋਂ ਸਾਫ਼ ਹੈ ਕਿ ਪਾਕਿਸਤਾਨੀ ਟੀਮ ਦੱਖਣੀ ਅਫ਼ਰੀਕਾ ਖਿਲਾਫ਼ ਦੂਜੇ ਟੈਸਟ ਲਈ ਖੱਬੇ ਹੱਥ ਦੇ ਦੋ ਸਪਿੰਨਰਾਂ ਨੂੰ ਮੈਦਾਨ ਵਿਚ ਉਤਾਰੇਗੀ। ਦੂਜਾ ਸਪਿੰਨਰ ਨੋਮਨ ਅਲੀ ਹੈ, ਜਿਸ ਨੇ ਦੱਖਣੀ ਅਫਰੀਕਾ ਖਿਲਾਫ਼ ਲਾਹੌਰ ਵਿਚ ਖੇਡੇ ਪਹਿਲੇ ਟੈਸਟ ਮੈਚ ਵਿਚ 94 ਦੌੜਾਂ ਦੀ ਜਿੱਤ ’ਚ 10 ਵਿਕਟਾਂ ਨਾਲ ਅਹਿਮ ਭੂਮਿਕਾ ਨਿਭਾਈ ਸੀ।

Advertisement
Advertisement
Show comments