ਦੂਜਾ ਇਕ ਰੋਜ਼ਾ: ਆਸਟਰੇਲੀਆ ਵੱਲੋਂ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਆਸਟਰੇਲੀਆ ਨੇ ਟੀਮ ਵਿਚ ਕੀਤੇ ਤਿੰਨ ਬਦਲਾਅ
ਆਸਟਰੇਲੀਆ ਦਾ ਕਪਤਾਨ ਮਿਸ਼ੇਲ ਮਾਰਸ਼ ਟਾਸ ਜਿੱਤਣ ਮਗਰੋਂ ਆਪਣੇ ਭਾਰਤੀ ਹਮਰੁਤਬਾ ਸ਼ੁਭਮਨ ਗਿੱਲ ਨਾਲ ਹੱਥ ਮਿਲਾਉਂਦਾ ਹੋਇਆ। ਫੋਟੋ: ਐਕਸ ਬੀਸੀਸੀਆਈ
Advertisement
ਆਸਟਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਵੀਰਵਾਰ ਨੂੰ ਭਾਰਤ ਵਿਰੁੱਧ ਦੂਜੇ ਇਕ ਰੋਜ਼ਾ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਆਸਟਰੇਲੀਆ ਨੇ ਆਪਣੇ ਪਲੇਇੰਗ ਇਲੈਵਨ ਵਿੱਚ ਤਿੰਨ ਬਦਲਾਅ ਕੀਤੇ ਹਨ। ਮੇਜ਼ਬਾਨ ਟੀਮ ਨੇ ਜੋਸ਼ ਫਿਲਿਪ, ਨਾਥਨ ਐਲਿਸ ਅਤੇ ਮੈਥਿਊ ਕੁਹਨੇਮੈਨ ਦੀ ਜਗ੍ਹਾ ਐਲੇਕਸ ਕੈਰੀ, ਜ਼ੇਵੀਅਰ ਬਾਰਟਲੇਟ ਅਤੇ ਐਡਮ ਜ਼ਾਂਪਾ ਨੂੰ ਸ਼ਾਮਲ ਕੀਤਾ ਹੈ।
Advertisement
ਭਾਰਤ ਨੇ ਆਪਣੇ ਪਲੇਇੰਗ ਇਲੈਵਨ ਵਿੱਚ ਕੋਈ ਬਦਲਾਅ ਨਹੀਂ ਕੀਤਾ। ਪਰਥ ਵਿਚ ਖੇਡਿਆ ਮੀਂਹ ਪ੍ਰਭਾਵਿਤ ਪਹਿਲਾ ਮੈਚ ਜਿੱਤਣ ਤੋਂ ਬਾਅਦ ਆਸਟਰੇਲੀਆ ਤਿੰਨ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ।
Advertisement