ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਾਤਵਿਕ-ਚਿਰਾਗ ਦੀ ਜੋੜੀ ਤੇ ਲਕਸ਼ੈ ਸੇਨ ਜਪਾਨ ਓਪਨ ’ਚੋਂ ਬਾਹਰ

ਭਾਰਤੀ ਖਿਡਾਰੀਆਂ ਦਾ ਜਾਪਾਨ ਓਪਨ ’ਚ ਨਿਰਾਸ਼ਜਨਕ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ, ਜਿੱਥੇ ਸਾਤਵਿਕਸਾਈਰਾਜ ਰੰਕੀ ਰੈੱਡੀ- ਚਿਰਾਗ ਸ਼ੈੱਟੀ ਦੀ ਜੋੜੀ ਅਤੇ ਲਕਸ਼ੈ ਸੇਨ ਦੂਜੇ ਗੇੜ ’ਚ ਹਾਰ ਕੇ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ। ਵਿਸ਼ਵ ਦੇ 18ਵੇਂ ਨੰਬਰ...
ਸਾਤਵਿਕ ਤੇ ਚਿਰਾਗ ਦੀ ਫਾਈਲ ਫੋਟੋ।
Advertisement

ਭਾਰਤੀ ਖਿਡਾਰੀਆਂ ਦਾ ਜਾਪਾਨ ਓਪਨ ’ਚ ਨਿਰਾਸ਼ਜਨਕ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ, ਜਿੱਥੇ ਸਾਤਵਿਕਸਾਈਰਾਜ ਰੰਕੀ ਰੈੱਡੀ- ਚਿਰਾਗ ਸ਼ੈੱਟੀ ਦੀ ਜੋੜੀ ਅਤੇ ਲਕਸ਼ੈ ਸੇਨ ਦੂਜੇ ਗੇੜ ’ਚ ਹਾਰ ਕੇ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ। ਵਿਸ਼ਵ ਦੇ 18ਵੇਂ ਨੰਬਰ ਦੇ ਖਿਡਾਰੀ ਲਕਸ਼ੈ ਸੇਨ ਨੂੰ ਇੱਕ ਘੰਟੇ ਤੱਕ ਚੱਲੇ ਪੁਰਸ਼ ਸਿੰਗਲਜ਼ ਵਰਗ ਦੇ ਮੁਕਾਬਲੇੇ ’ਚ ਜਪਾਨ ਦੇ ਕੋਦਾਈ ਨਾਰਾਓਕਾ ਹੱਥੋਂ 19-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੇਨ ਨੇ ਪਹਿਲੇ ਗੇੜ ’ਚ ਚੀਨ ਦੇ ਵਾਂਗ ਝੇਂਗ ਜਿੰਗ ਨੂੰ 21-11, 21-18 ਨਾਲ ਹਰਾਇਆ ਸੀ ਪਰ ਇਸ ਮੈਚ ’ਚ ਉਹ ਆਪਣੀ ਲੈਅ ਬਰਕਰਾਰ ਨਾ ਰੱਖ ਸਕਿਆ।

ਇਸ ਦੌਰਾਨ ਪੁਰਸ਼ ਡਬਲਜ਼ ’ਚ ਸਾਤਵਿਕ-ਚਿਰਾਗ ਦੀ ਜੋੜੀ ਨੂੰ ਚੀਨ ਦੇ ਲਿਆਂਗ ਵੇਈ ਕੇਂਗ ਅਤੇ ਵਾਂਗ ਚਾਂਗ ਦੀ ਪੰਜਵਾਂ ਦਰਜਾ ਹਾਸਲ ਜੋੜੀ ਤੋਂ 44 ਮਿੰਟ ਚੱਲੇ ਮੁਕਾਬਲੇ ’ਚ 22-24, 14-21 ਨਾਲ ਹਾਰ ਮਿਲੀ। ਜਿੱਤ ਨਾਲ ਚੀਨੀ ਜੋੜੀ ਨੇ ਇਸ ਭਾਰਤੀ ਜੋੜੀ ਖ਼ਿਲਾਫ਼ ਰਿਕਾਰਡ 7-2 ਕਰ ਲਿਆ ਹੈ। ਸਾਤਵਿਕ-ਚਿਰਾਗ ਦੀ ਜੋੜੀ ਨੇ ਮੈਚ ’ਚ ਚੰਗੀ ਸ਼ੁਰਆਤ ਕਰਦਿਆਂ ਪਹਿਲੀ ਗੇਮ ’ਚ 18-14 ਦੀ ਲੀਡ ਲੈ ਲਈ ਸੀ ਪਰ ਉਹ ਇਸ ਲੈਅ ਨੂੰ ਬਰਕਰਾਰ ਨਹੀਂ ਰੱਖ ਸਕੀ। ਭਾਰਤੀ ਜੋੜੀ ਦੀ ਵੇਈ ਕੇਂਗ ਤੇ ਵਾਂਗ ਚਾਂਗ ਖ਼ਿਲਾਫ਼ ਇਹ ਲਗਾਤਾਰ ਚੌਥੀ ਹਾਰ ਹੈ।

Advertisement

Advertisement