ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Saina Nehwal: ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਵੱਲੋਂ ਵੱਖ ਹੋਣ ਦਾ ਐਲਾਨ

ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕੀਤੀ, ਨਿੱਜਤਾ ਦਾ ਖਿਆਲ ਰੱਖਣ ਲਈ ਕੀਤਾ ਧੰਨਵਾਦ
Advertisement

ਨਵੀਂ ਦਿੱਲੀ, 14 ਜੁਲਾਈ

Saina Nehwal: ਭਾਰਤੀ ਬੈਡਮਿੰਟਨ ਜਗਤ ਦੀ ਚਰਚਾ ਵਿਚ ਰਹਿਣ ਵਾਲੀ ਜੋੜੀ ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਨੇ ਆਪਸੀ ਰਜ਼ਾਮੰਦੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੇ। ਦੋਵਾਂ ਖਿਡਾਰੀਆਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਸਾਂਝੀ ਕੀਤੀ ਹੈ।

Advertisement

ਸਾਇਨਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਲਿਖਿਆ, ‘‘ਕਦੇ ਕਦੇ ਜ਼ਿੰਦਗੀ ਸਾਨੂੰ ਵੱਖਰੇ ਰਾਹਾਂ ’ਤੇ ਲੈ ਜਾਂਦੀ ਹੈ। ਡੂੰਘੇ ਸੋਚ ਵਿਚਾਰ ਤੇ ਆਪਸੀ ਰਜ਼ਾਮੰਦੀ ਮਗਰੋਂ ਮੈਂ ਤੇ ਪਾਰੂਪੱਲੀ ਕਸ਼ਯਪ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਸ਼ਾਂਤੀ, ਸਵੈ ਵਿਕਾਸ ਤੇ ਇਕ ਦੂਜੇ ਲਈ ਸਕਾਰਾਤਮਕਤਾ ਨੂੰ ਚੁਣ ਰਹੇ ਹਾਂ।’’ ਸਾਇਨਾ ਨੇ ਅੱਗੇ ਲਿਖਿਆ, ‘‘ਮੈਂ ਇਕੱਠੇ ਬਿਤਾਏ ਪਲਾਂ ਲਈ ਧੰਨਵਾਦੀ ਹਾਂ ਅਤੇ ਉਸ ਨੂੰ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ। ਇਸ ਸਮੇਂ ਸਾਡੀ ਨਿੱਜਤਾ ਦਾ ਸਤਿਕਾਰ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।’’

ਸਾਇਨਾ ਅਤੇ ਕਸ਼ਯਪ ਦਾ ਵਿਆਹ ਦਸੰਬਰ 2018 ਵਿੱਚ ਹੋਇਆ ਸੀ। ਦੋਵਾਂ ਦੀ ਮੁਲਾਕਾਤ ਪੁਲੇਲਾ ਗੋਪੀਚੰਦ ਅਕੈਡਮੀ, ਹੈਦਰਾਬਾਦ ਵਿੱਚ ਹੋਈ ਸੀ, ਜਿੱਥੇ ਉਹ ਇਕੱਠੇ ਸਿਖਲਾਈ ਲੈਂਦੇ ਸਨ। ਸਾਇਨਾ ਨੇਹਵਾਲ ਨੇ ਓਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਅਤੇ ਆਲਮੀ ਦਰਜਾਬੰਦੀ ਵਿੱਚ ਨੰਬਰ 1 ਸਥਾਨ ਪ੍ਰਾਪਤ ਕਰਕੇ ਭਾਰਤ ਦਾ ਮਾਣ ਵਧਾਇਆ, ਜਦੋਂ ਕਿ ਪਾਰੂਪੱਲੀ ਕਸ਼ਯਪ ਨੇ 2014 ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਅਤੇ ਵਿਸ਼ਵ ਦੇ ਚੋਟੀ ਦੇ 10 ਵਿੱਚ ਜਗ੍ਹਾ ਬਣਾਈ। -ਪੀਟੀਆਈ

Advertisement
Tags :
Saina Nehwal