ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਬਾਲੇਂਕਾ ਨੇ ਪਾਓਲਿਨੀ ਨੂੰ ਹਰਾਇਆ

ਦੁਨੀਆ ਦੀ ਨੰਬਰ ਇੱਕ ਖਿਡਾਰਨ ਨੇ 6-3, 6-1 ਨਾਲ ਜਿੱਤਿਆ ਮੁਕਾਬਲਾ
ਮੈਚ ਜਿੱਤਣ ਮਗਰੋਂ ਜੈਸਮੀਨ ਪਾਓਲਿਨੀ ਨਾਲ ਹੱਥ ਮਿਲਾਉਂਦੀ ਹੋਈ ਆਰਿਆਨਾ ਸਬਾਲੈਂਕਾ। -ਫੋਟੋ: ਰਾਇਟਰਜ਼
Advertisement

ਸਿਖਰਲਾ ਦਰਜਾ ਪ੍ਰਾਪਤ ਟੈਨਿਸ ਖਿਡਾਰਨ ਆਰਿਆਨਾ ਸਬਾਲੇਂਕਾ ਨੇ ਡਬਲਿਊ ਟੀ ਏ ਫਾਈਨਲਜ਼ ਦੇ ਆਪਣੇ ਪਹਿਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠਵਾਂ ਦਰਜਾ ਪ੍ਰਾਪਤ ਜੈਸਮੀਨ ਪਾਓਲਿਨੀ ਨੂੰ 6-3, 6-1 ਨਾਲ ਹਰਾ ਦਿੱਤਾ। ਇਹ ਮੈਚ ਸਬਾਲੇਂਕਾ ਦਾ ਡਬਲਿਊ ਟੀ ਏ ਪੱਧਰ ’ਤੇ 500ਵਾਂ ਮੈਚ ਸੀ, ਜਿਸ ਨੂੰ ਉਸ ਨੇ ਸਿਰਫ਼ 70 ਮਿੰਟਾਂ ਵਿੱਚ ਜਿੱਤ ਕੇ ਯਾਦਗਾਰ ਬਣਾਇਆ। ਸਬਾਲੇਂਕਾ ਨੇ ਆਪਣੀ ਸਰਵਿਸ ਰਾਹੀਂ ਪੂਰੀ ਤਰ੍ਹਾਂ ਦਬਦਬਾ ਬਣਾਈ ਰੱਖਿਆ। ਉਸ ਨੇ ਮੈਚ ਵਿੱਚ ਕੁੱਲ 10 ਏਸ ਲਗਾਏ ਜਿਨ੍ਹਾਂ ’ਚੋਂ ਚਾਰ ਏਸ ਪਹਿਲੇ ਸੈੱਟ ਦੀ ਆਖਰੀ ਗੇਮ ਵਿੱਚ ਹੀ ਲਗਾ ਦਿੱਤੇ। ਇਸੇ ਤਰ੍ਹਾਂ ਜੈਸਿਕਾ ਪੇਗੁਲਾ ਨੇ ਮੌਜੂਦਾ ਚੈਂਪੀਅਨ ਕੋਕੋ ਗੌਫ ਨੂੰ 6-3, 6-7 (4), 6-2 ਨਾਲ ਹਰਾ ਦਿੱਤਾ। ਗੌਫ ਇੱਕ ਵਾਰ ਫਿਰ ਆਪਣੀ ਸਰਵਿਸ ਨਾਲ ਸੰਘਰਸ਼ ਕਰਦੀ ਨਜ਼ਰ ਆਈ ਅਤੇ ਉਸ ਨੇ 17 ਡਬਲ ਫਾਲਟ ਕੀਤੇ। ਹਾਰ ਮਗਰੋਂ ਗੌਫ ਨੇ ਕਿਹਾ, ‘‘ਅੱਜ ਮੈਂ ਆਪਣੀ ਸਰਵਿਸ ਤੋਂ ਥੋੜ੍ਹੀ ਨਿਰਾਸ਼ ਹਾਂ। ਜੈਸ ਨੇ ਵਧੀਆ ਖੇਡ ਦਿਖਾਈ।’’ ਇਗਾ ਸਵਿਆਤੇਕ ਅਤੇ ਏਲੀਨਾ ਰਿਬਕੀਨਾ ਨੇ ਸ਼ਨਿਚਰਵਾਰ ਨੂੰ ਆਪਣੇ ਸ਼ੁਰੂਆਤੀ ਮੈਚ ਜਿੱਤੇ ਸਨ।

Advertisement
Advertisement
Show comments