ਰਿਬਾਕੀਨਾ ਨੇ ਡਬਲਿਊ ਟੀ ਏ ਫਾਈਨਲ ਜਿੱਤਿਆ
ਖ਼ਿਤਾਬੀ ਮੁਕਾਬਲੇ ’ਚ ਸਬਾਲੇਂਕਾ ਨੂੰ ਹਰਾਇਆ
Advertisement
ਵਿਸ਼ਵ ਦੀ ਛੇਵਾਂ ਦਰਜਾ ਪ੍ਰਾਪਤ ਤੇ ਵਿੰਬਲਡਨ ਚੈਂਪੀਅਨ ਐਲੀਨਾ ਰਿਬਾਕੀਨਾ ਨੇ ਅੱਵਲ ਨੰਬਰ ਖਿਡਾਰਨ ਆਰੀਨਾ ਸਬਾਲੇਂਕਾ ਨੂੰ 6-3, 7-6 (0) ਨਾਲ ਹਰਾ ਕੇ ਡਬਲਿਊ ਟੀ ਏ ਫਾਈਨਲਸ ਦਾ ਖ਼ਿਤਾਬ ਜਿੱਤ ਲਿਆ ਹੈ।
ਰਿਬਾਕੀਨਾ ਨੇ ਲੰਘੇ ਦਿਨ ਰਿਆਧ ਦੇ ਇੰਡੋਰ ਸਟੇਡੀਅਮ ’ਚ ਹੋਏ ਮੁਕਾਬਲੇ ਦੌਰਾਨ ਅੱਠ ਏਸ ਲਾਏ ਤੇ ਮੈਚ ਦਾ ਇਕਲੌਤਾ ਬਰੇਕ ਵੀ ਹਾਸਲ ਕੀਤਾ। ਰਿਬਾਕੀਨਾ ਨੇ ਆਪਣੀ ਖ਼ਿਤਾਬੀ ਮੁਹਿੰਮ ਦੌਰਾਨ ਦੂਜਾ ਦਰਜਾ ਪ੍ਰਾਪਤ ਇਗਾ ਸਵਿਆਤੇਕ, ਅਮੈਂਡਾ ਅਨਿਸੀਮੋਵਾ ਤੇ ਜੈਸਿਕਾ ਪੇਗੁਲਾ ’ਤੇ ਜਿੱਤ ਦਰਜ ਕੀਤੀ।
Advertisement
ਐਲੀਨਾ ਰਿਬਾਕੀਨਾ ਨੇ ਖ਼ਿਤਾਬ ਜਿੱਤਣ ਮਗਰੋਂ ਕਿਹਾ, ‘‘ਇਹ ਹਫ਼ਤਾ ਸ਼ਾਨਦਾਰ ਰਿਹਾ। ਮੈਨੂੰ ਕਿਸੇ ਨਤੀਜੇ ਦੀ ਉਮੀਦ ਨਹੀਂ ਸੀ ਅਤੇ ਇੱਥੋਂ ਤੱਕ ਸਫ਼ਰ ਕਰਨਾ ਅਜਿਹਾ ਹੈ ਜਿਸ ’ਤੇ ਯਕੀਨ ਨਹੀਂ ਹੋ ਰਿਹਾ।’’
ਰਿਬਾਕੀਨਾ ਦਾ ਲਗਾਤਾਰ ਤੀਜੇ ਡਬਲਿਊ ਟੀ ਏ ਫਾਈਨਲਸ ’ਚ ਪਹਿਲਾ ਖ਼ਿਤਾਬੀ ਮੁਕਾਬਲਾ ਸੀ। ਸਿਖਰਲੀਆਂ ਅੱਠ ਖਿਡਾਰਨਾਂ ਵਾਲੇ ਇਸ ਟੂਰਨਾਮੈਂਟ ’ਚ ਜਿੱਤ ਬਦਲੇ ਉਸ ਨੂੰ 52.3 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਡਬਲਿਊ ਟੀ ਏ ਨੇ ਕਿਹਾ ਕਿ ਇਹ ਮਹਿਲਾ ਖੇਡਾਂ ਦੇ ਇਤਿਹਾਸ ’ਚ ਸਭ ਤੋਂ ਵੱਡੀ ਰਾਸ਼ੀ ਹੈ। ਸਬਾਲੇਂਕਾ ਨੂੰ ਉਪਜੇਤੂ ਵਜੋਂ 27 ਲੱਖ ਡਾਲਰ ਮਿਲੇ।
Advertisement
