ਬਾਸਕਟਬਾਲ ’ਚ ਰੂਪਨਗਰ ਨੇ ਮਾਲੇਰਕੋਟਲਾ ਨੂੰ ਹਰਾਇਆ
69ਵੀਆਂ ਸੂਬਾ ਪੱਧਰੀ ਸਕੂਲ ਖੇਡਾਂ ਤਹਿਤ ਅੰਤਰ-ਜ਼ਿਲ੍ਹਾ ਬਾਸਕਟਬਾਲ ਮੁਕਾਬਲੇ ਮੁਹਾਲੀ ਦੇ ਸੈਕਟਰ-78 ਦੇ ਬਹੁਮੰਤਵੀ ਸਪੋਰਟਸ ਕੰਪਲੈਕਸ ਵਿੱਚ ਸ਼ੁਰੂ ਹੋਏ। ਉਦਘਾਟਨੀ ਮੈਚ ਰੂਪਨਗਰ ਤੇ ਮਾਲੇਰਕੋਟਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਰੂਪਨਗਰ ਨੇ 48-2 ਦੇ ਵੱਡੇ ਫ਼ਰਕ ਨਾਲ ਜੇਤੂ ਰਿਹਾ।...
Advertisement
69ਵੀਆਂ ਸੂਬਾ ਪੱਧਰੀ ਸਕੂਲ ਖੇਡਾਂ ਤਹਿਤ ਅੰਤਰ-ਜ਼ਿਲ੍ਹਾ ਬਾਸਕਟਬਾਲ ਮੁਕਾਬਲੇ ਮੁਹਾਲੀ ਦੇ ਸੈਕਟਰ-78 ਦੇ ਬਹੁਮੰਤਵੀ ਸਪੋਰਟਸ ਕੰਪਲੈਕਸ ਵਿੱਚ ਸ਼ੁਰੂ ਹੋਏ। ਉਦਘਾਟਨੀ ਮੈਚ ਰੂਪਨਗਰ ਤੇ ਮਾਲੇਰਕੋਟਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਰੂਪਨਗਰ ਨੇ 48-2 ਦੇ ਵੱਡੇ ਫ਼ਰਕ ਨਾਲ ਜੇਤੂ ਰਿਹਾ। ਹੋਰ ਮੈਚਾਂ ਵਿੱਚ ਮੇਜ਼ਬਾਨ ਮੁਹਾਲੀ ਦੀ ਟੀਮ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ’ਤੇ 47-4 ਨਾਲ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਸੰਗਰੂਰ ਨੇ ਫਿਰੋਜ਼ਪੁਰ ਨੂੰ 25-13 ਨਾਲ, ਫਰੀਦਕੋਟ ਨੇ ਤਰਨ ਤਾਰਨ ਨੂੰ 15-6 ਨਾਲ, ਜਲੰਧਰ ਨੇ ਬਰਨਾਲਾ ਨੂੰ 31-9 ਨਾਲ ਤੇ ਲੁਧਿਆਣਾ ਨੇ ਫਿਰੋਜ਼ਪੁਰ ਨੂੰ 43-10 ਅੰਕਾਂ ਦੇ ਫਰਕ ਨਾਲ ਹਰਾਇਆ।
Advertisement
Advertisement
