ਰੋਲਰ ਸਕੇਟਿੰਗ ਹਾਕੀ: ਚੰਡੀਗੜ੍ਹ ਦੀ ਪੁਰਸ਼ ਤੇ ਮਹਿਲਾ ਟੀਮਾਂ ਨੇ ਸੋਨ ਤਗ਼ਮਾ ਜਿੱਤਿਆ
ਮਹਿਲਾ ਟੀਮ ਨੇ ਫਾਈਨਲ ਵਿਚ ਹਰਿਆਣਾ ਨੂੰ 11-0 ਨਾਲ ਹਰਾਇਆ, ਪੁਰਸ਼ ਟੀਮ ਨੇ ਯੂਪੀ ਨੂੰ ਹਰਾਇਆ
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੂਨ
Advertisement
ਰੋਲਰ ਸਕੇਟਿੰਗ ਹਾਕੀ ਫੈਡਰੇਸ਼ਨ ਕੱਪ 2025 ਦੇ ਫਾਈਨਲ ਵਿਚ ਚੰਡੀਗੜ੍ਹ ਦੀ ਟੀਮ ਨੇ ਪੁਰਸ਼ ਤੇ ਮਹਿਲਾ (ਸੀਨੀਅਰ) ਦੋਵਾਂ ਵਰਗਾਂ ਵਿਚ ਜਿੱਤ ਦਰਜ ਕਰਕੇ ਸੋਨ ਤਗ਼ਮਾ ਜਿੱਤਿਆ ਹੈ। ਮਹਿਲਾ ਵਰਗ ਦੇ ਖਿਤਾਬੀ ਮੁਕਾਬਲੇ ਵਿਚ ਚੰਡੀਗੜ੍ਹ ਦੀ ਟੀਮ ਨੇ ਹਰਿਆਣਾ ਨੂੰ 11-0 ਨਾਲ ਹਰਾਇਆ।
ਇਥੇ 10 ਸੈਕਟਰ ਦੇ ਸਕੇਟਿੰਗ ਰਿੰਕ ਵਿਚ ਖੇਡੇ ਗਏ ਮੁਕਾਬਲਿਆਂ ਦੌਰਾਨ ਫਾਈਨਲ ਵਿਚ ਮੰਨਤਜੋਤ ਕੌਰ ਭੁੱਲਰ ਨੇ ਆਪਣੀ ਟੀਮ ਲਈ ਦੋ ਗੋਲ ਕੀਤੇ। ਚੰਡੀਗੜ੍ਹ ਦੀਆਂ ਟੀਮਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੇ ਜੇਤੂ ਲੈਅ ਨੂੰ ਕਾਇਮ ਰੱਖਿਆ।
ਕੁੜੀਆਂ ਨੇ ਫਾਈਨਲ ਤੱਕ ਦੇ ਆਪਣੇ ਸਫ਼ਰ ਦੌਰਾਨ ਜੰਮੂ ਕਸ਼ਮੀਰ ਨੂੰ 14-0 ਤੇ ਪੰਜਾਬ ਨੂੰ 6-2 ਨਾਲ ਹਰਾਇਆ। ਪੁਰਸ਼ ਟੀਮ ਨੇ ਫਾਈਨਲ ਵਿਚ ਯੂਪੀ ਨੂੰ 5-0 ਨਾਲ ਹਰਾਇਆ।
Advertisement