ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰੋਹਿਤ ਸ਼ਰਮਾ ਵੱਲੋਂ ਟੈਸਟ ਕ੍ਰਿਕਟ ਤੋਂ ਸੰਨਿਆਸ

ਭਾਰਤ ਨੂੰ ਇੰਗਲੈਂਡ ਖਿਲਾਫ਼ ਅਗਾਮੀ ਟੈਸਟ ਲੜੀ ਲਈ ਮਿਲੇਗਾ ਨਵਾਂ ਕਪਤਾਨ; ਸੰਭਾਵੀ ਉਮੀਦਵਾਰਾਂ ’ਚ ਬੁਮਰਾਹ, ਰਾਹੁਲ, ਗਿੱਲ ਤੇ ਪੰਤ ਸ਼ਾਮਲ
ਰੋਹਿਤ ਸ਼ਰਮਾ ਦੀ ਫਾਈਲ ਫੋਟੋ।
Advertisement

ਨਵੀਂ ਦਿੱਲੀ, 7 ਮਈ

ਰੋਹਿਤ ਸ਼ਰਮਾ(38) ਨੇ ਟੈਸਟ ਕ੍ਰਿਕਟ ਤੋਂ ਫੌਰੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਰੋਹਿਤ ਦੇ ਸੰਨਿਆਸ ਨਾਲ ਇੰਗਲੈਂਡ ਵਿਚ ਅਗਾਮੀ ਪੰਜ ਟੈਸਟ ਮੈਚਾਂ ਦੀ ਲੜੀ ਲਈ ਭਾਰਤ ਕੋਲ ਇੱਕ ਨਵਾਂ ਟੈਸਟ ਕਪਤਾਨ ਹੋਵੇਗਾ ਜਿਸ ਲਈ ਸੰਭਾਵਿਤ ਉਮੀਦਵਾਰਾਂ ਵਿਚ ਜਸਪ੍ਰੀਤ ਬੁਮਰਾਹ, ਕੇਐਲ ਰਾਹੁਲ, ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਸ਼ਾਮਲ ਹੋਣਗੇ।

Advertisement

ਸ਼ਰਮਾ, ਜੋ ਆਪਣੇ ਕ੍ਰਿਕਟ ਕਰੀਅਰ ਦੇ ਦੂਜੇ ਅੱਧ ਵਿਚ ਸਭ ਤੋਂ ਸਫ਼ਲ ਟੈਸਟ ਬੱਲੇਬਾਜ਼ ਸੀ, ਨੇ 67 ਟੈਸਟ ਮੈਚਾਂ ਵਿਚ 12 ਸੈਂਕੜਿਆਂ ਤੇ 18 ਨੀਮ ਸੈਂਕੜਿਆਂ ਨਾਲ 40.57 ਦੀ ਔਸਤ ਨਾਲ 4301 ਦੌੜਾਂ ਬਣਾਈਆਂ। ਰੋਹਿਤ, ਜਿਸ ਨੇ ਪਿਛਲੇ ਸਾਲ ਵਿਸ਼ਵ ਕੱਪ ਮਗਰੋਂ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ, ਹੁਣ ਸਿਰਫ਼ ਇਕ ਰੋਜ਼ਾ ਕ੍ਰਿਕਟ ਦੀ ਵੰਨਗੀ ਵਿਚ ਭਾਰਤ ਲਈ ਖੇਡਦਾ ਨਜ਼ਰ ਆਏਗਾ।

ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੇ ਐਲਾਨ ਮਗਰੋਂ ਆਪਣੀ ਟੈਸਟ ਕੈਪ ਦੀ ਤਸਵੀਰ ਦੇ ਨਾਲ ਇੰਸਟਾਗ੍ਰਾਮ ’ਤੇ ਇਕ ਪੋਸਟ ਵਿਚ ਕਿਹਾ, ‘‘ਸਾਰਿਆਂ ਨੂੰ ਨਮਸਕਾਰ। ਮੈਂ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਮੈਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਸਫ਼ੇਦ ਜਰਸੀ (ਟੈਸਟ ਕ੍ਰਿਕਟ) ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਇੱਕ ਸਨਮਾਨ ਦੀ ਗੱਲ ਹੈ। ਸਾਲਾਂ ਤੋਂ ਤੁਹਾਡੇ ਪਿਆਰ ਅਤੇ ਸਮਰਥਨ ਲਈ ਧੰਨਵਾਦ। ਮੈਂ ਇੱਕ ਰੋਜ਼ਾ ਫਾਰਮੈਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਾ ਰਹਾਂਗਾ।’’ ਰੋਹਿਤ ਨੇ ਆਸਟਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਭਾਰਤ ਦੀ ਕਪਤਾਨੀ ਕੀਤੀ ਅਤੇ ਘਰੇਲੂ ਮੈਦਾਨ ’ਤੇ ਨਿਊਜ਼ੀਲੈਂਡ ਵਿਰੁੱਧ ਲੜੀ ਹਾਰਨ ਤੋਂ ਬਾਅਦ ਆਸਟਰੇਲੀਆ ਖਿਲਾਫ਼ ਬਾਰਡਰ-ਗਾਵਸਕਰ ਸੀਰੀਜ਼ ਬਚਾਈ।  -ਪੀਟੀਆਈ

Advertisement
Tags :
retirementRohit Sharma