ਰਿਸ਼ਭ ਪੰਤ ਦੀ ਵਾਪਸੀ ਅੱਜ
ਇੱਥੇ ਵੀਰਵਾਰ 30 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਭਾਰਤ ‘ਏ’ ਅਤੇ ਦੱਖਣੀ ਅਫਰੀਕਾ ‘ਏ’ ਟੀਮਾਂ ਵਿਚਕਾਰ ਚਾਰ ਦਿਨਾਂ ਦੇ ਅਣ-ਅਧਿਕਾਰਤ ਟੈਸਟ ਮੈਚਾਂ ਵਿੱਚ ਰਿਸ਼ਭ ਪੰਤ ਦੀ ਵਾਪਸੀ ਮੁਕਾਬਲੇ ਦਾ ਮੁੱਖ ਕੇਂਦਰ ਰਹੇਗੀ। ਸੱਟ ਕਾਰਨ ਤਿੰਨ ਮਹੀਨਿਆਂ ਬਾਅਦ ਰਿਸ਼ਭ ਪੰਤ ਦੀ...
Advertisement
ਇੱਥੇ ਵੀਰਵਾਰ 30 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਭਾਰਤ ‘ਏ’ ਅਤੇ ਦੱਖਣੀ ਅਫਰੀਕਾ ‘ਏ’ ਟੀਮਾਂ ਵਿਚਕਾਰ ਚਾਰ ਦਿਨਾਂ ਦੇ ਅਣ-ਅਧਿਕਾਰਤ ਟੈਸਟ ਮੈਚਾਂ ਵਿੱਚ ਰਿਸ਼ਭ ਪੰਤ ਦੀ ਵਾਪਸੀ ਮੁਕਾਬਲੇ ਦਾ ਮੁੱਖ ਕੇਂਦਰ ਰਹੇਗੀ। ਸੱਟ ਕਾਰਨ ਤਿੰਨ ਮਹੀਨਿਆਂ ਬਾਅਦ ਰਿਸ਼ਭ ਪੰਤ ਦੀ ਖੇਡ ਮੈਦਾਨ ਵਿੱਚ ਵਾਪਸੀ ਹੋ ਰਹੀ ਹੈ। ਇਸ ਵਰ੍ਹੇ 23 ਜੁਲਾਈ ਨੂੰ ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ਦੌਰਾਨ ਰਿਸ਼ਭ ਪੰਤ ਦੇ ਪੈਰ ਵਿੱਚ ਸੱਟ ਲੱਗੀ ਸੀ। ਹੁਣ ਸਿਹਤਯਾਬ ਹੋਣ ਮਗਰੋਂ ਰਿਸ਼ਭ ਪੰਤ ਦੱਖਣੀ ਅਫਰੀਕਾ ‘ਏ’ ਵਿਰੁੱਧ ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤ ‘ਏ’ ਟੀਮ ਦੀ ਕਪਤਾਨੀ ਵੀ ਕਰੇਗਾ। ਪੰਤ ਦੱਖਣੀ ਅਫਰੀਕਾ ਵਿਰੁੱਧ ਵਿਕਟਕੀਪਰ ਅਤੇ ਬੱਲੇਬਾਜ਼ ਵਜੋਂ ਖੇਡਣਗੇ। ਇਸ ਤੋਂ ਇਲਾਵਾ ਆਯੂਸ਼ ਮਹਾਤਰੇ, ਐੱਨ ਜਗਦੀਸਨ (ਵਿਕਟਕੀਪਰ), ਸਾਈ ਸੁਦਰਸ਼ਨ (ਉੱਪ-ਕਪਤਾਨ) ਵਜੋਂ ਖੇਡਣਗੇ।
Advertisement
Advertisement
