ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Rishabh Pant ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਨੂੰ ਕਪਤਾਨ ਐਲਾਨਿਆ

ਟੀਮ ਨੂੰ ਪਲੇਠਾ ਖਿਤਾਬ ਦਿਵਾਉਣ ਲਈ ਆਪਣਾ ‘200 ਫੀਸਦ’ ਦੇਣ ਦਾ ਦਾਅਵਾ
Advertisement

ਕੋਲਕਾਤਾ, 20 ਜਨਵਰੀ

ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਅਗਾਮੀ ਆਈਪੀਐੱਲ ਸੀਜ਼ਨ ਲਈ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣਾਇਆ ਗਿਆ ਹੈ। ਪੰਤ ਨੇ ਕਿਹਾ ਕਿ ਉਹ ਇਸ ਟੀਮ ਨੂੰ ਇਹ ਪਲੇਠਾ ਖਿਤਾਬ ਜਿਤਾਉਣ ਲਈ ਆਪਣਾ ‘200 ਫੀਸਦ’ ਦੇਵੇਗਾ। ਸੰਜੀਵ ਗੋਇਨਕਾ ਦੀ ਮਾਲਕੀ ਵਾਲੀ ਟੀਮ ਨੇ ਮੈਗਾ ਨਿਲਾਮੀ ਦੌਰਾਨ ਪੰਤ ਨੂੰ ਆਈਪੀਐੱਲ ਦੀ ਰਿਕਾਰਡ ਕੀਮਤ 27 ਕਰੋੜ ਰੁਪਏ ਵਿਚ ਖਰੀਦਿਆ ਸੀ। ਪੰਤ ਨੇ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣਾਏ ਜਾਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਆਪਣਾ 200 ਫੀਸਦ ਦੇਵਾਂਗਾ। ਇਹ ਤੁਹਾਡੇ ਪ੍ਰਤੀ ਮੇਰੀ ਵਚਨਬੱਧਤਾ ਹੈ। ਮੈਂ ਆਪਣੇ ਵਿਚ ਦਿਖਾਏ ਵਿਸ਼ਵਾਸ ਨੂੰ ਮੋੜਨ ਲਈ ਜੋ ਵੀ ਮੇਰੀ ਸ਼ਕਤੀ ਵਿੱਚ ਹੈ, ਉਹ ਕਰਾਂਗਾ। ਮੈਂ ਸੱਚਮੁੱਚ ਉਤਸ਼ਾਹਿਤ ਹਾਂ ਅਤੇ ਨਵੀਂ ਸ਼ੁਰੂਆਤ ਅਤੇ ਨਵੀਂ ਊਰਜਾ ਦੀ ਉਡੀਕ ਕਰ ਰਿਹਾ ਹਾਂ।’’ ਉਧਰ ਗੋਇਨਕਾ ਨੇ ਕਿਹਾ, ‘‘ਅਸੀਂ ਨਵੀਂ ਉਮੀਦ ਅਤੇ ਇੱਛਾਵਾਂ ਨਾਲ ਸ਼ੁਰੂਆਤ ਕਰਦੇ ਹਾਂ... ਅਤੇ ਸਭ ਤੋਂ ਅਹਿਮ, ਨਵਾਂ ਵਿਸ਼ਵਾਸ। ਮੈਂ ਤੁਹਾਨੂੰ ਸਾਰਿਆਂ ਨੂੰ ਸਾਡੇ ਨਵੇਂ ਕਪਤਾਨ ਰਿਸ਼ਭ ਪੰਤ ਨਾਲ ਮਿਲਾਉਣਾ ਚਾਹੁੰਦਾ ਸੀ’’ -ਪੀਟੀਆਈ

Advertisement

Advertisement
Tags :
#Pant #LSJ #IPL
Show comments