ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਿੰਕੂ ਸਿੰਘ ਦੀ ਜੇਤੂ ਦੌੜਾਂ ਬਣਾਉਣ ਦੀ ਖਾਹਿਸ਼ ਪੂਰੀ ਹੋਈ

ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਇਕ ਗੇਂਦ ਖੇਡੀ; ਹਾਰਦਿਕ ਪੰਡਿਆ ਦੀ ਥਾਂ ਟੀਮ ਵਿਚ ਮਿਲੀ ਸੀ ਜਗ੍ਹਾ
ਰਿੰਕੂ ਸਿੰਘ ਖਿਤਾਬੀ ਮੁਕਾਬਲਾ ਜਿੱਤਣ ਮਗਰੋਂ ਸਾਥੀ ਖਿਡਾਰੀ ਤਿਲਕ ਵਰਮਾ ਨਾਲ ਜਸ਼ਨ ਮਨਾਉਂਦਾ ਹੋਇਆ। ਫੋਟੋ: ਪੀਟੀਆਈ
Advertisement

ਰਿੰਕੂ ਸਿੰਘ ਨੇ ਏਸ਼ੀਆ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਜੇਤੂ ਦੌੜਾਂ ਬਣਾਉਣ ਦੀ ਇੱਛਾ ਜਤਾਈ ਸੀ। ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਇਕ ਗੇਂਦ ਖੇਡਣ ਦੇ ਬਾਵਜੂਦ ਰਿੰਕੂ ਸਿੰਘ ਦੀ ਇਹ ਇੱਛਾ ਐਤਵਾਰ ਰਾਤ ਨੂੰ ਪੂਰੀ ਹੋ ਗਈ।

ਰਿੰਕੂ ਦਾ ਟੂਰਨਾਮੈਂਟ ਦਾ ਪਹਿਲਾ ਮੈਚ ਪਾਕਿਸਤਾਨ ਖਿਲਾਫ਼ ਬੇਹੱਦ ਦਬਾਅ ਵਾਲਾ ਫਾਈਨਲ ਸੀ। ਆਪਣੀ ਇਸ ਖਾਹਿਸ਼ ਨੂੰ ਪੂਰਾ ਕਰਨ ਲਈ ਉਸ ਨੂੰ ਸਿਰਫ਼ ਇਕ ਗੇਂਦ ਦੀ ਲੋੜ ਸੀ। ਪਹਿਲੀ ਹੀ ਗੇਂਦ ’ਤੇ ਮਿਡ ਆਨ ਦੇ ਉਪਰੋਂ ਦੀ ਇਕ ਹਿੱਟ ਲਗਾ ਕੇ ਰਿੰਕੂ ਸਿੰਘ ਨੇ ਨੌਵਾਂ ਏਸ਼ੀਆ ਕੱਪ ਤੇ ਟੀ20 ਵਿਸ਼ਵ ਕੱਪ ਦਾ ਦੂਜਾ ਖਿਤਾਬ ਭਾਰਤ ਦੀ ਝੋਲੀ ਪਾ ਦਿੱਤਾ।

Advertisement

ਫਾਈਨਲ ਵਿਚ ਭਾਰਤੀ ਟੀਮ ਦੀ ਜਿੱਤ ਤੋਂ ਬਾਗੋ ਬਾਗ਼ ਰਿੰਕੂ ਸਿੰਘ ਨੇ ਕਿਹਾ, ‘‘ਹੋਰ ਕੁਝ ਮਾਇਨੇ ਨਹੀਂ ਰੱਖਦਾ। ਇਹ ਇਕ ਗੇਂਦ ਮਾਇਨੇ ਰੱਖਦੀ ਹੈ। ਇਕ ਦੀ ਲੋੜ ਸੀ ਤੇ ਮੈਂ ਇਸ ’ਤੇ ਚੌਕਾ ਮਾਰਿਅ। ਸਾਰੇ ਜਾਣਦੇ ਹਨ ਕਿ ਮੈਂ ਇਕ ਫਿਨਿਸ਼ਰ ਹਾਂ। ਟੀਮ ਜਿੱਤ ਗਈ ਤੇ ਮੈਂ ਸੱਚਮੁੱਚ ਬਹੁਤ ਖ਼ੁਸ਼ ਹਾਂ।’’

Advertisement
Tags :
#AsiaCupFinal#IndiaWins#INDvsPAK#SanjuSamson#ਏਸ਼ੀਆਕੱਪਫਾਈਨਲ#ਸੰਜੂਸੈਮਸਨ#ਭਾਰਤ ਜਿੱਤਾਂ#ਭਾਰਤ ਵਿਰੁੱਧ ਪਾਕਿਸਤਾਨcricketCricketMatchFinisherRinku SinghRinkuSinghShubmanGillTeamIndiaਸ਼ੁਭਮਨਗਿੱਲਕ੍ਰਿਕਟਕ੍ਰਿਕਟਮੈਚਟੀਮਇੰਡੀਆਫਿਨਿਸ਼ਰਰਿੰਕੂਸਿੰਘ
Show comments