ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੈੱਡ ਬਾਲ ਸੀਰੀਜ਼: ਪੰਤ ਦੱਖਣੀ ਅਫ਼ਰੀਕਾ ਖ਼ਿਲਾਫ਼ ਭਾਰਤ ਏ ਟੀਮ ਲਈ ਕਪਤਾਨ ਨਿਯੁਕਤ

ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦੱਖਣੀ ਅਫ਼ਰੀਕਾ ਏ ਦੇ ਖ਼ਿਲਾਫ਼ ਰੈੱਡ ਬਾਲ ਸੀਰੀਜ਼ ਲਈ ਕੌਮੀ ਏ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਪੰਤ ਜੁਲਾਈ ਵਿੱਚ ਮਾਨਚੈਸਟਰ ਵਿੱਚ ਚੌਥੇ ਟੈਸਟ ਵਿੱਚ ਬੱਲੇਬਾਜ਼ੀ ਕਰਦੇ ਸਮੇਂ ਪੈਰ ਵਿੱਚ ਫਰੈਕਚਰ ਕਾਰਨ...
Advertisement
ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦੱਖਣੀ ਅਫ਼ਰੀਕਾ ਏ ਦੇ ਖ਼ਿਲਾਫ਼ ਰੈੱਡ ਬਾਲ ਸੀਰੀਜ਼ ਲਈ ਕੌਮੀ ਏ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਪੰਤ ਜੁਲਾਈ ਵਿੱਚ ਮਾਨਚੈਸਟਰ ਵਿੱਚ ਚੌਥੇ ਟੈਸਟ ਵਿੱਚ ਬੱਲੇਬਾਜ਼ੀ ਕਰਦੇ ਸਮੇਂ ਪੈਰ ਵਿੱਚ ਫਰੈਕਚਰ ਕਾਰਨ ਜ਼ਖਮੀ ਹੋ ਗਏ ਸਨ ਅਤੇ ਇਸ ਤੋਂ ਬਾਅਦ ਉਹ ਏਸ਼ੀਆ ਕੱਪ ਟੀਮ ਅਤੇ ਹਾਲ ਹੀ ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਦੋ ਟੈਸਟਾਂ ਦੀ ਘਰੇਲੂ ਸੀਰੀਜ਼ ਦਾ ਹਿੱਸਾ ਨਹੀਂ ਸੀ।
ਜ਼ਿਕਰਯੋਗ ਹੈ ਕਿ ਪੰਤ ਦੇ ਸੱਜੇ ਪੈਰ ਦੇ ਅੰਗੂਠੇ ਤੇ ਕ੍ਰਿਸ ਵੋਕਸ ਦੀ ਗੇਂਦ ਲੱਗੀ ਸੀ।
ਚੋਣਕਾਰਾਂ ਨੇ ਉਨ੍ਹਾਂ ਨੂੰ 30 ਅਕਤੂਬਰ ਤੋਂ ਬੰਗਲੁਰੂ ਵਿੱਚ ਹੋਣ ਵਾਲੇ ਦੋਵੇਂ ਮੈਚਾਂ ਲਈ ਭਾਰਤ ਏ ਟੀਮ ਵਿੱਚ ਸ਼ਾਮਲ ਕੀਤਾ ਹੈ। ਏ ਸੀਰੀਜ਼ 14 ਨਵੰਬਰ ਤੋਂ ਕੋਲਕਾਤਾ ਵਿੱਚ ਸ਼ੁਰੂ ਹੋਣ ਵਾਲੀ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਦੋ ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ ਤੋਂ ਪਹਿਲਾਂ ਪੰਤ ਨੂੰ ਕੀਮਤੀ ਖੇਡ ਸਮਾਂ ਪ੍ਰਦਾਨ ਕਰੇਗੀ।
ਪਹਿਲੇ ਚਾਰ ਰੋਜ਼ਾ ਮੈਚ ਲਈ ਭਾਰਤ ਏ ਟੀਮ
ਰਿਸ਼ਭ ਪੰਤ (ਕਪਤਾਨ) (ਵਿਕਟਕੀਪਰ), ਆਯੁਸ਼ ਮਹਾਤਰੇ, ਐੱਨ ਜਗਦੀਸਨ (ਵਿਕਟਕੀਪਰ), ਸਾਈ ਸੁਦਰਸ਼ਨ (ਉਪ ਕਪਤਾਨ), ਦੇਵਦੱਤ ਪਡਿੱਕਲ, ਰਜਤ ਪਾਟੀਦਾਰ, ਹਰਸ਼ ਦੂਬੇ, ਤਨੂਸ਼ ਕੋਟੀਅਨ, ਮਾਨਵ ਸੁਥਾਰ, ਅੰਸ਼ੁਲ ਕੰਬੋਜ, ਯਸ਼ ਠਾਕੁਰ, ਆਯੁਸ਼ ਬਡੋਨੀ, ਸਾਰੰਸ਼ ਜੈਨ।
ਦੂਜੇ ਚਾਰ ਰੋਜ਼ਾ ਮੈਚ ਲਈ ਭਾਰਤ ਏ ਟੀਮ
ਰਿਸ਼ਭ ਪੰਤ (ਕਪਤਾਨ) (ਵਿਕਟਕੀਪਰ), ਕੇ ਐੱਲ ਰਾਹੁਲ, ਧਰੁਵ ਜੁਰੇਲ (ਵਿਕਟਕੀਪਰ), ਸਾਈ ਸੁਦਰਸ਼ਨ (ਉਪ ਕਪਤਾਨ), ਦੇਵਦੱਤ ਪਡਿੱਕਲ, ਰੁਤੁਰਾਜ ਗਾਇਕਵਾੜ, ਹਰਸ਼ ਦੂਬੇ, ਤਨੂਸ਼ ਕੋਟੀਅਨ, ਮਾਨਵ ਸੁਥਾਰ, ਖਲੀਲ ਅਹਿਮਦ, ਗੁਰਨੂਰ ਬਰਾੜ, ਅਭਿਮਨਿਊ ਈਸ਼ਵਰਨ, ਪ੍ਰਸਿੱਧ ਕ੍ਰਿਸ਼ਨਾ, ਮੁਹੰਮਦ ਸਿਰਾਜ, ਆਕਾਸ਼ ਦੀਪ।
Advertisement
Show comments