ਪੇਸ਼ੇਵਰ ਮੁੱਕੇਬਾਜ਼ੀ: ਨਿਸ਼ਾਂਤ ਦੇਵ ਨੇ ਅਮਰੀਕਾ ਦੇ ਇਵਾਨਜ਼ ਨੂੰ ਹਰਾਇਆ
ਭਾਰਤੀ ਮੁੱਕੇਬਾਜ਼ ਨਿਸ਼ਾਂਤ ਦੇਵ ਨੇ ਪੇਸ਼ੇਵਰ ਸਰਕਟ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅਮਰੀਕਾ ਦੇ ਫਰਿਸਕੋ ’ਚ ਸਥਾਨਕ ਮੁੱਕੇਬਾਜ਼ ਲਾਕੂਆਨ ਇਵਾਨਜ਼ ਨੂੰ ਤਕਨੀਕੀ ਨਾਕਆਊਟ ਆਧਾਰ ’ਤੇ ਹਰਾ ਦਿੱਤਾ। ਨਿਸ਼ਾਂਤ (24) ਨੇ ਸੁਪਰ ਵੈਲਟਰਵੇਟ ਮੁਕਾਬਲੇ ਦੇ ਛੇਵੇਂ ਗੇੜ ’ਚ ਜਿੱਤ ਦਰਜ...
Advertisement
ਭਾਰਤੀ ਮੁੱਕੇਬਾਜ਼ ਨਿਸ਼ਾਂਤ ਦੇਵ ਨੇ ਪੇਸ਼ੇਵਰ ਸਰਕਟ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅਮਰੀਕਾ ਦੇ ਫਰਿਸਕੋ ’ਚ ਸਥਾਨਕ ਮੁੱਕੇਬਾਜ਼ ਲਾਕੂਆਨ ਇਵਾਨਜ਼ ਨੂੰ ਤਕਨੀਕੀ ਨਾਕਆਊਟ ਆਧਾਰ ’ਤੇ ਹਰਾ ਦਿੱਤਾ।
ਨਿਸ਼ਾਂਤ (24) ਨੇ ਸੁਪਰ ਵੈਲਟਰਵੇਟ ਮੁਕਾਬਲੇ ਦੇ ਛੇਵੇਂ ਗੇੜ ’ਚ ਜਿੱਤ ਦਰਜ ਕੀਤੀ ਜੋ ਪੇਸ਼ੇਵਰ ਸਰਕਟ ’ਚ ਉਸ ਦੀ ਲਗਾਤਾਰ ਤੀਜੀ ਜਿੱਤ ਹੈ। ਨਿਸ਼ਾਂਤ ਦੇਵ ਨੇ ਇਵਾਨਜ਼ ਨੂੰ ਲਗਾਤਾਰ ਮੁੱਕੇ ਜੜੇ ਜਿਸ ਮਗਰੋਂ ਰੈਫਰੀ ਨੇ 1 ਮਿੰਟ 58 ਸਕਿੰਟਾਂ ਬਾਅਦ ਮੁਕਾਬਲਾ ਰੋਕ ਦਿੱਤਾ।
Advertisement
Advertisement