ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾਸ਼ਟਰਪਤੀ ਮੁਰਮੂ ਨੇ ਭਾਰਤੀ ਓਲੰਪਿਕ ਦਲ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 14 ਅਗਸਤ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਭਾਰਤੀ ਓਲੰਪਿਕ ਦਲ ਨਾਲ ਮੁਲਾਕਾਤ ਕਰਕੇ ਪੈਰਿਸ ਓਲੰਪਿਕ ’ਚ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਭਵਨ ਨੇ ‘ਐਕਸ’ ’ਤੇ ਤਸਵੀਰਾਂ ਨਾਲ ਪੋਸਟ ਕੀਤਾ, ‘‘ਰਾਸ਼ਟਰਪਤੀ ਮੁਰਮੂ ਨੇ ਪੈਰਿਸ ਓਲੰਪਿਕ ’ਚ...
ਰਾਸ਼ਟਰਪਤੀ ਦਰੋਪਦੀ ਮੁਰਮੂ ਪੈਰਿਸ ਓਲੰਪਿਕ ’ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨੂੰ ਮਿਲਦੀ ਹੋਈ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 14 ਅਗਸਤ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਭਾਰਤੀ ਓਲੰਪਿਕ ਦਲ ਨਾਲ ਮੁਲਾਕਾਤ ਕਰਕੇ ਪੈਰਿਸ ਓਲੰਪਿਕ ’ਚ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਭਵਨ ਨੇ ‘ਐਕਸ’ ’ਤੇ ਤਸਵੀਰਾਂ ਨਾਲ ਪੋਸਟ ਕੀਤਾ, ‘‘ਰਾਸ਼ਟਰਪਤੀ ਮੁਰਮੂ ਨੇ ਪੈਰਿਸ ਓਲੰਪਿਕ ’ਚ ਹਿੱਸਾ ਲੈ ਕੇ ਪਰਤੇ ਭਾਰਤੀ ਦਲ ਨਾਲ ਗਣਤੰਤਰ ਮੰਡਪ, ਰਾਸ਼ਟਰਪਤੀ ਭਵਨ ’ਚ ਮੁਲਾਕਾਤ ਕੀਤੀ।’’ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ ਦੇਸ਼ ਦੇ ਨੌਜਵਾਨਾਂ ਖਾਸ ਕਰਕੇ ਖਿਡਾਰੀਆਂ ਲਈ ਪ੍ਰੇਰਣਾਸਰੋਤ ਹਨ। ਭਾਰਤ ਨੇ ਪੈਰਿਸ ਓਲੰਪਿਕ ’ਚ ਚਾਂਦੀ ਦਾ ਇਕ ਅਤੇ ਕਾਂਸੇ ਦੇ ਪੰਜ ਤਗ਼ਮੇ ਜਿੱਤੇ ਹਨ। ਭਾਰਤ ਦੇ 117 ਖਿਡਾਰੀਆਂ ਨੇ 26 ਜੁਲਾਈ ਤੋਂ 11 ਅਗਸਤ ਤੱਕ ਖੇਡੇ ਗਏ ਪੈਰਿਸ ਓਲੰਪਿਕ ’ਚ ਹਿੱਸਾ ਲਿਆ। -ਪੀਟੀਆਈ

Advertisement

Advertisement
Tags :
Indian Olympic TeamParis OlympicPresident Draupadi MurmuPunjabi khabarPunjabi News