ਪ੍ਰਗਨਾਨੰਦਾ ਨੇ ਗਰੈਂਡ ਸ਼ਤਰੰਜ ਟੂਰ ਫਾਈਨਲ ਲਈ ਕੁਆਲੀਫਾਈ ਕੀਤਾ
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਸਿੰਕਫੀਲਡ ਕੱਪ ਵਿੱਚ ਦੂਜੇ ਸਥਾਨ ’ਤੇ ਰਹਿਣ ਤੋਂ ਬਾਅਦ ਗਰੈਂਡ ਸ਼ਤਰੰਜ ਟੂਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ, ਜਦਕਿ ਅਮਰੀਕੀ ਖਿਡਾਰੀ ਵੇਸਲੇ ਸੋ ਨੇ ਨਾਟਕੀ ਢੰਗ ਨਾਲ ਤਿਕੋਣਾ ਪਲੇਆਫ ਮੁਕਾਬਲਾ ਜਿੱਤ ਕੇ ਖਿਤਾਬ...
Advertisement
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਸਿੰਕਫੀਲਡ ਕੱਪ ਵਿੱਚ ਦੂਜੇ ਸਥਾਨ ’ਤੇ ਰਹਿਣ ਤੋਂ ਬਾਅਦ ਗਰੈਂਡ ਸ਼ਤਰੰਜ ਟੂਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ, ਜਦਕਿ ਅਮਰੀਕੀ ਖਿਡਾਰੀ ਵੇਸਲੇ ਸੋ ਨੇ ਨਾਟਕੀ ਢੰਗ ਨਾਲ ਤਿਕੋਣਾ ਪਲੇਆਫ ਮੁਕਾਬਲਾ ਜਿੱਤ ਕੇ ਖਿਤਾਬ ਆਪਣੇ ਨਾਂ ਕੀਤਾ।
ਸੋ ਨੇ ਨੌਵੇਂ ਅਤੇ ਆਖਰੀ ਦੌਰ ਵਿੱਚ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤੋਰੋਵ ਨੂੰ ਹਰਾ ਕੇ ਪ੍ਰਗਨਾਨੰਦਾ ਅਤੇ ਹਮਵਤਨ ਫੈਬਿਆਨੋ ਕਾਰੂਆਨਾ ਨਾਲ 5.5 ਅੰਕਾਂ ਨਾਲ ਬਰਾਬਰੀ ਕੀਤੀ। ਉਸ ਨੇ ਪਲੇਅਆਫ ਵਿੱਚ ਦੋ ਵਿਚੋਂ 1.5 ਅੰਕ ਬਣਾਏ। ਪ੍ਰਗਨਾਨੰਦਾ ਨੇ ਸੰਯੁਕਤ ਰਾਜ ਅਮਰੀਕਾ ਦੇ ਲੇਵੋਨ ਆਰੋਨੀਅਨ ਨਾਲ ਡਰਾਅ ਖੇਡਿਆ ਅਤੇ ਟਾਈਬ੍ਰੇਕਰ ਵਿੱਚ ਕਾਰੂਆਨਾ ਨੂੰ ਹਰਾ ਕੇ ਇੱਕ ਅੰਕ ਨਾਲ ਦੂਜੇ ਸਥਾਨ ’ਤੇ ਰਿਹਾ।
Advertisement
Advertisement