ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਰਸ ਗੁਪਤਾ ਏਸ਼ੀਅਨ ਸਨੂਕਰ ਦੇ ਸੈਮੀਫਾਈਨਲ ’ਚ

ਕੋਲੰਬੋ, 24 ਜੂਨ ਭਾਰਤ ਦੇ ਪਾਰਸ ਗੁਪਤਾ ਨੇ ਅੱਜ ਇੱਥੇ ਸਨੀ ਵਾਂਗ ਨੂੰ 5-0 ਨਾਲ ਹਰਾ ਕੇ ਏਸੀਬੀਐੱਸ ਏਸ਼ੀਅਨ 6-ਰੈੱਡ ਸਨੂਕਰ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਆਗਰਾ ਦੇ 29 ਸਾਲਾ ਕਿਊਇਸਟ ਪਾਰਸ ਨੇ ਸਿੰਗਾਪੁਰ ਦੇ ਖਿਡਾਰੀ ਖ਼ਿਲਾਫ਼...
Advertisement

ਕੋਲੰਬੋ, 24 ਜੂਨ

ਭਾਰਤ ਦੇ ਪਾਰਸ ਗੁਪਤਾ ਨੇ ਅੱਜ ਇੱਥੇ ਸਨੀ ਵਾਂਗ ਨੂੰ 5-0 ਨਾਲ ਹਰਾ ਕੇ ਏਸੀਬੀਐੱਸ ਏਸ਼ੀਅਨ 6-ਰੈੱਡ ਸਨੂਕਰ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਆਗਰਾ ਦੇ 29 ਸਾਲਾ ਕਿਊਇਸਟ ਪਾਰਸ ਨੇ ਸਿੰਗਾਪੁਰ ਦੇ ਖਿਡਾਰੀ ਖ਼ਿਲਾਫ਼ 5-0 (35-28, 44-9, 40-2, 53-12, 59(59)-0) ਨਾਲ ਸੌਖੀ ਜਿੱਤ ਦਰਜ ਕੀਤੀ। ਵਾਂਗ ਨੇ ਪਾਕਿਸਤਾਨ ਦੇ ਸਾਬਕਾ ਚੈਂਪੀਅਨ ਮੁਹੰਮਦ ਸੱਜਾਦ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਸੀ। ਸੈਮੀਫਾਈਨਲ ਵਿੱਚ ਪਾਰਸ ਦਾ ਸਾਹਮਣਾ ਹਬੀਬ ਸਬਾ (ਬਹਿਰੀਨ) ਅਤੇ ਅਲੀ ਅਲ ਓਬੈਦਲੀ (ਕਤਰ) ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਪਾਰਸ ਨੇ ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ਵਿੱਚ ਆਈਬੀਐੱਸਐੱਫ ਵਰਲਡ 6 ਰੈੱਡ ਸਨੂਕਰ ਚੈਂਪੀਅਨ ਹਮਵਤਨ ਕਮਲ ਚਾਵਲਾ ਨੂੰ 5-2 ਨਾਲ ਹਰਾਇਆ ਸੀ। -ਪੀਟੀਆਈ

Advertisement

Advertisement