ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੈਰਾਲੰਪਿਕ: ਨਵਦੀਪ ਦੀ ਚਾਂਦੀ; ਸਿਮਰਨ ਤੇ ਸੇਮਾ ਨੇ ਜਿੱਤੀ ਕਾਂਸੀ

ਭਾਰਤੀ ਅਥਲੀਟਾਂ ਨੇ ਜੈਵਲਿਨ ਥਰੋਅ, 200 ਮੀਟਰ ਦੌੜ ਅਤੇ ਸ਼ਾਟਪੁੱਟ ’ਚ ਜਿੱਤੇ ਤਗ਼ਮੇ
ਮੁਕਾਬਲੇ ਦੌਰਾਨ ਨੇਜ਼ਾ ਸੁੱਟਦਾ ਹੋਇਆ ਨਵਦੀਪ ਸਿੰਘ।
Advertisement

ਪੈਰਿਸ, 7 ਸਤੰਬਰ

ਭਾਰਤੀ ਅਥਲੀਟਾਂ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਤਿੰਨ ਤਗ਼ਮੇ ਭਾਰਤ ਦੀ ਝੋਲੀ ਪਾਏ, ਜਿਨ੍ਹਾਂ ਵਿੱਚ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਇਸ ਨਾਲ ਭਾਰਤ ਨੇ ਸੋਨੇ ਦੇ ਛੇ, ਚਾਂਦੀ ਦੇ 10 ਅਤੇ ਕਾਂਸੀ ਦੇ 13 ਤਗ਼ਮੇ ਜਿੱਤ ਲਏ ਹਨ। ਭਾਰਤ ਤਗ਼ਮਾ ਸੂਚੀ ਵਿੱਚ 18ਵੇਂ ਸਥਾਨ ’ਤੇ ਹੈ। ਜੈਵਲਿਨ ਥਰੋਅ ਦੇ ਐੱਫ41 ਮੁਕਾਬਲੇ ਵਿੱਚ 47.32 ਮੀਟਰ ਦੂਰੀ ’ਤੇ ਨੇਜ਼ਾ ਸੁੱਟ ਕੇ ਨਵਦੀਪ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਸਿਮਰਨ ਕੌਰ ਨੇ ਮਹਿਲਾਵਾਂ ਦੇ 200 ਮੀਟਰ ਟੀ12 ਦੌੜ ਦੇ ਫਾਈਨਲ ਮੁਕਾਬਲੇ ਵਿੱਚ 24.75 ਸੈਕਿੰਡ ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ।

Advertisement

ਮਹਿਲਾਵਾਂ ਦੇ 200 ਮੀਟਰ ਟੀ12 ਦੌੜ ਦੇ ਫਾਈਨਲ ਮੁਕਾਬਲੇ ਵਿੱਚ ਕਾਂਸੀ ਤਗ਼ਮਾ ਜਿੱਤਣ ਤੋਂ ਬਾਅਦ ਤਿਰੰਗਾ ਲਹਿਰਾਉਂਦੀ ਹੋਈ ਸਿਮਰਨ ਕੌਰ।

ਇਸ ਤੋਂ ਪਹਿਲਾਂ ਸਿਮਰਨ 100 ਮੀਟਰ ਟੀ12 ਦੌੜ ਵਿੱਚ ਚੌਥੇ ਸਥਾਨ ’ਤੇ ਰਹੀ ਸੀ। ਇਸੇ ਤਰ੍ਹਾਂ ਹੋਕਾਟੋ ਹੋਤੋਜ਼ੇ ਸੇਮਾ ਨੇ ਸ਼ਾਟਪੁੱਟ ਵਿੱਚ ਆਪਣੇ ਕਰੀਅਰ ਦਾ ਸਰਵੋਤਮ 14.65 ਮੀਟਰ ਥਰੋਅ ਕਰਕੇ ਪੁਰਸ਼ਾਂ ਦੀ ਐੱਫ57 ਸ਼੍ਰੇਣੀ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਇਹ ਸ਼੍ਰੇਣੀ ਉਨ੍ਹਾਂ ਖਿਡਾਰੀਆਂ ਲਈ ਹੈ, ਜਿਨ੍ਹਾਂ ਦਾ ਕੋਈ ਅੰਗ ਨਹੀਂ ਹੁੰਦਾ ਹੈ।

ਸ਼ਾਟਪੁੱਟ ਵਿੱਚ ਪੁਰਸ਼ਾਂ ਦੀ ਐੱਫ57 ਸ਼੍ਰੇਣੀ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਹੋਕਾਟੋ ਹੋਤੋਜ਼ੇ ਸੇਮਾ।

ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਪੈਰਾਲੰਪਿਕ ਵਿੱਚ ਦੇਸ਼ ਲਈ ਤਗ਼ਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਖਿਡਾਰੀਆਂ ਦੇ ਦ੍ਰਿੜ ਇਰਾਦੇ ਦੀ ਸ਼ਲਾਘਾ ਕੀਤੀ ਅਤੇ ਉਸ ਦੀ ਜਿੱਤ ਨੂੰ ਦੇਸ਼ ਲਈ ਮਾਣ ਵਾਲਾ ਪਲ ਦੱਸਿਆ। ਮੋਦੀ ਨੇ ਐਕਸ ’ਤੇ ਲਿਖਿਆ, ‘‘ਇਹ ਸਾਡੇ ਦੇਸ਼ ਲਈ ਮਾਣ ਵਾਲਾ ਪਲ ਹੈ। ਹੋਕਾਟੋ ਹੋਤੋਜ਼ੇ ਸੇਮਾ ਨੇ ਪੁਰਸ਼ਾਂ ਦੇ ਸ਼ਾਟਪੁੱਟ ਐੱਫ57 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਦੀ ਅਦੁੱਤੀ ਤਾਕਤ ਅਤੇ ਦ੍ਰਿੜਤਾ ਅਸਾਧਾਰਨ ਹੈ। ਉਸ ਨੂੰ ਵਧਾਈ ਅਤੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।’’ -ਪੀਟੀਆਈ

Advertisement