ਪੈਰਾ ਅਥਲੈਟਿਕ ਚੈਂਪੀਅਨਸ਼ਿਪ: ਪ੍ਰਵੀਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ
ਵਿਸ਼ਵ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਅੱਜ ਪੁਰਸ਼ਾਂ ਦੇ ਟੀ64 ਹਾਈ ਜੰਪ ਵਿੱਚ ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਭਾਰਤ ਦੇ ਪ੍ਰਵੀਨ ਕੁਮਾਰ ਨੇ 2.00 ਮੀਟਰ ਦੀ ਛਾਲ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਮੈਚ ਤੋਂ 10-12 ਦਿਨ ਪਹਿਲਾਂ ਲੱਗੀ ਸੱਟ ਕਾਰਨ ਉਸ...
Advertisement
ਵਿਸ਼ਵ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਅੱਜ ਪੁਰਸ਼ਾਂ ਦੇ ਟੀ64 ਹਾਈ ਜੰਪ ਵਿੱਚ ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਭਾਰਤ ਦੇ ਪ੍ਰਵੀਨ ਕੁਮਾਰ ਨੇ 2.00 ਮੀਟਰ ਦੀ ਛਾਲ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਮੈਚ ਤੋਂ 10-12 ਦਿਨ ਪਹਿਲਾਂ ਲੱਗੀ ਸੱਟ ਕਾਰਨ ਉਸ ਨੂੰ ਆਪਣਾ ਰਨ-ਅੱਪ ਛੋਟਾ ਕਰਨਾ ਪਿਆ, ਜਿਸ ਕਾਰਨ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕਿਆ। ਭਾਰਤ ਨੇ ਅੱਜ ਇੱਕ ਚਾਂਦੀ ਅਤੇ ਦੋ ਕਾਂਸੇ ਦੇ ਤਗ਼ਮੇ ਜਿੱਤ ਕੇ ਕੁੱਲ 18 ਤਗ਼ਮੇ ਜਿੱਤ ਲਏ ਹਨ। ਇਸ ਵਿੱਚ 6 ਸੋਨੇ, 7 ਚਾਂਦੀ ਤੇ 5 ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਇਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਦੌਰਾਨ ਏਕਤਾ ਭਿਆਨ ਨੇ ਐੱਫ51 ਕਲੱਬ ਥਰੋਅ ਵਿੱਚ ਆਪਣਾ ਖਿਤਾਬ ਬਚਾਉਣ ਵਿੱਚ ਅਸਫਲ ਰਹਿਣ ਦੇ ਬਾਵਜੂਦ 19.80 ਮੀਟਰ ਥ੍ਰੋਅ ਨਾਲ ਚਾਂਦੀ ਦਾ ਤਗਮਾ ਜਿੱਤ ਕੇ ਖੁਸ਼ੀ ਜ਼ਾਹਿਰ ਕੀਤੀ। ਇਸੇ ਤਰ੍ਹਾਂ 42 ਸਾਲਾ ਸੋਮਨ ਰਾਣਾ ਨੇ ਪੁਰਸ਼ਾਂ ਦੇ ਸ਼ਾਟਪੁਟ ਐੱਫ57 ਵਰਗ ਵਿੱਚ 14.69 ਮੀਟਰ ਦੀ ਥਰੋਅ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
Advertisement
Advertisement