ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੋਠੇ ਸੁਰਗਾਪੁਰੀ ਦਾ ਪਾਲਪ੍ਰੀਤ ਬਣਿਆ ਭਾਰਤੀ ਬਾਸਕਟਬਾਲ ਟੀਮ ਦਾ ਕਪਤਾਨ

ਸਾਊਦੀ ਅਰਬ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ ਅੈੱਫਆਈਬੀਏ ਏਸ਼ੀਆ ਕੱਪ ਵਿੱਚ ਕਰੇਗਾ ਟੀਮ ਦੀ ਅਗਵਾਈ
Advertisement

ਇੱਥੋਂ ਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ 750 ਦੀ ਆਬਾਦੀ ਵਾਲੇ ਪਿੰਡ ਕੋਠੇ ਸੁਰਗਾਪੁਰੀ ਦੇ 6 ਫੁੱਟ 11 ਇੰਚ ਲੰਬੇ ਪਾਲਪ੍ਰੀਤ ਸਿੰਘ ਬਰਾੜ ਨੂੰ ਐੱਫਆਈਬੀਏ ਏਸ਼ੀਆ ਕੱਪ 2025 ਲਈ ਭਾਰਤੀ ਸੀਨੀਅਰ ਪੁਰਸ਼ ਬਾਸਕਟਬਾਲ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਹ ਵੱਕਾਰੀ ਟੂਰਨਾਮੈਂਟ 5 ਤੋਂ 17 ਅਗਸਤ ਤੱਕ ਸਾਊਦੀ ਅਰਬ ਵਿੱਚ ਖੇਡਿਆ ਜਾਵੇਗਾ। 31 ਸਾਲਾ ਪਾਲਪ੍ਰੀਤ ਇਸ ਵੇਲੇ ਲੁਧਿਆਣਾ ਵਿੱਚ ਭਾਰਤੀ ਰੇਲਵੇ ’ਚ ਡਿਪਟੀ ਚੀਫ ਇੰਸਪੈਕਟਰ ਆਫ ਟ੍ਰੇਨਜ਼ ਵਜੋਂ ਸੇਵਾ ਨਿਭਾਅ ਰਿਹਾ ਹੈ। ਉਸ ਦੇ ਪਿਤਾ ਫਰਜਿੰਦਰ ਸਿੰਘ ਬਰਾੜ ਕਾਂਗਰਸ ਆਗੂ ਸਨ, ਪਰ ਲਗਪਗ ਦਹਾਕਾ ਪਹਿਲਾਂ ਉਨ੍ਹਾਂ ਨੇ ਰਾਜਨੀਤੀ ਛੱਡ ਦਿੱਤੀ ਸੀ। ਪਾਲਪ੍ਰੀਤ ਆਪਣੇ ਪਰਿਵਾਰ ’ਚੋਂ ਪਹਿਲਾ ਖਿਡਾਰੀ ਹੈ। ਉਸ ਨੇ ਨੌਵੀਂ ਜਮਾਤ ਵਿੱਚ ਲੁਧਿਆਣਾ ’ਚ ਬਾਸਕਟਬਾਲ ਖੇਡਣਾ ਸ਼ੁਰੂ ਕੀਤਾ ਸੀ ਅਤੇ 2016 ਵਿੱਚ ਐੱਨਬੀਏ ਡੀ-ਲੀਗ ਲਈ ਸਿੱਧੇ ਤੌਰ ’ਤੇ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਬਾਸਕਟਬਾਲ ਖਿਡਾਰੀ ਬਣ ਕੇ ਇਤਿਹਾਸ ਰਚ ਦਿੱਤਾ ਸੀ। ਉਹ ਇਸ ਪੱਧਰ ’ਤੇ ਪਹੁੰਚਣ ਵਾਲਾ ਭਾਰਤ ’ਚ ਜਨਮਿਆ ਦੂਜਾ ਬਾਸਕਟਬਾਲ ਖਿਡਾਰੀ ਹੈ। ਉਸ ਨੂੰ ਨਿਊਯਾਰਕ ਦੀ ਲੌਂਗ ਆਈਲੈਂਡ ਨੈੱਟਸ ਟੀਮ ਨੇ ਚੁਣਿਆ ਸੀ। ਪਾਲਪ੍ਰੀਤ ਦੇ ਪਿਤਾ ਫਰਜਿੰਦਰ ਸਿੰਘ ਬਰਾੜ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ‘ਸਾਡੇ ਪਰਿਵਾਰ ਵਿੱਚ ਲਗਪਗ ਸਾਰਿਆਂ ਦਾ ਕੱਦ ਲੰਮਾ ਹੈ। ਇਸ ਲਈ ਕੱਦ ਅਤੇ ਕੁਦਰਤੀ ਬਣਤਰ ਨੇ ਮੇਰੇ ਬੇਟੇ ਨੂੰ ਬਾਸਕਟਬਾਲ ਖਿਡਾਰੀ ਬਣਨ ਵਿੱਚ ਮਦਦ ਕੀਤੀ। ਉਹ ਅੱਜ ਭਾਰਤੀ ਟੀਮ ਦਾ ਕਪਤਾਨ ਹੈ। ਜੋ ਮੁਕਾਮ ਉਸ ਨੇ ਹਾਸਲ ਕੀਤਾ ਹੈ, ਉਹ ਉਸ ਦੀ ਸਖ਼ਤ ਮਿਹਨਤ, ਲੁਧਿਆਣਾ ਬਾਸਕਟਬਾਲ ਅਕੈਡਮੀ ਅਤੇ ਕਿਸਮਤ ਸਦਕਾ ਹੈ। ਨਹੀਂ ਤਾਂ ਕੋਈ ਵੀ ਦੂਰ-ਦੁਰਾਡੇ ਦੇ ਪਿੰਡ ਦਾ ਵਸਨੀਕ ਅਜਿਹੀਆਂ ਉਚਾਈਆਂ ’ਤੇ ਪਹੁੰਚਣ ਦਾ ਸੁਪਨਾ ਵੀ ਨਹੀਂ ਲੈ ਸਕਦਾ।’ ਫਰਜਿੰਦਰ ਨੇ ਕਿਹਾ, ‘ਮੈਨੂੰ ਯਾਦ ਹੈ ਕਿ ਜਦੋਂ ਪਾਲਪ੍ਰੀਤ ਅੱਠਵੀਂ ਜਮਾਤ ਵਿੱਚ ਸੀ ਤਾਂ ਮੇਰੇ ਪੁਲੀਸ ਇੰਸਪੈਕਟਰ ਦੋਸਤ ਨੇ ਉਸ ਨੂੰ ਬਾਸਕਟਬਾਲ ਅਕੈਡਮੀ ਭੇਜਣ ਲਈ ਪ੍ਰੇਰਿਆ ਸੀ। ਹਾਲਾਂਕਿ ਉਸ ਦਾ ਸਫ਼ਰ ਆਸਾਨ ਨਹੀਂ ਸੀ। ਕੋਈ ਨਾ ਕੋਈ ਉਸ ਲਈ ਅੜਿੱਕਾ ਖੜ੍ਹਾ ਕਰਦਾ ਰਿਹਾ ਪਰ ਉਹ ਅਡੋਲ ਰਿਹਾ ਤੇ ਅੱਗੇ ਵਧਦਾ ਗਿਆ। ਅਸੀਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ।”

Advertisement
Advertisement