ਪਾਕਿਸਤਾਨ ਭਾਰਤ ’ਚ ਹੋ ਰਹੇ ਜੂਨੀਅਰ ਹਾਕੀ ਕੱਪ ਤੋਂ ਲਾਂਭੇ
ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫ ਆਈ ਐੱਚ) ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਟੀਮ ਤਾਮਿਲਨਾਡੂ (ਭਾਰਤ) ਵਿੱਚ ਹੋਣ ਵਾਲੇ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਵਿੱਚ ਹਿੱਸਾ ਨਹੀਂ ਲਵੇਗੀ। ਇਸ ਦੀ ਪੁਸ਼ਟੀ ਐੱਫ ਆਈ ਐੱਚ ਨੇ ਖ਼ੁਦ ਕੀਤੀ...
Advertisement
ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫ ਆਈ ਐੱਚ) ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਟੀਮ ਤਾਮਿਲਨਾਡੂ (ਭਾਰਤ) ਵਿੱਚ ਹੋਣ ਵਾਲੇ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਵਿੱਚ ਹਿੱਸਾ ਨਹੀਂ ਲਵੇਗੀ। ਇਸ ਦੀ ਪੁਸ਼ਟੀ ਐੱਫ ਆਈ ਐੱਚ ਨੇ ਖ਼ੁਦ ਕੀਤੀ ਹੈ। ਐੱਫ ਆਈ ਐੱਚ ਨੇ ਕਿਹਾ ਕਿ 28 ਨਵੰਬਰ ਤੋਂ 10 ਦਸੰਬਰ ਤੱਕ ਚੇਨਈ ਅਤੇ ਮਦੁਰਾਈ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਪਾਕਿਸਤਾਨ ਦੀ ਜਗ੍ਹਾ ਹਿੱਸਾ ਲੈਣ ਵਾਲੀ ਟੀਮ ਦਾ ਐਲਾਨ ਜਲਦ ਕੀਤਾ ਜਾਵੇਗਾ। ਭਾਰਤ ਵਿੱਚ ਹੋਣ ਵਾਲਾ ਇਹ ਦੂਜਾ ਟੂਰਨਾਮੈਂਟ ਹੈ, ਜਿਸ ਵਿੱਚ ਪਾਕਿਸਤਾਨ ਨੇ ਹਿੱਸਾ ਲੈਣ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਇਸ ਵਰ੍ਹੇ 29 ਅਗਸਤ ਤੋਂ 7 ਸਤੰਬਰ ਤੱਕ ਰਾਜਗੀਰ (ਬਿਹਾਰ) ਵਿੱਚ ਹੋਏ ਪੁਰਸ਼ ਏਸ਼ੀਆ ਕੱਪ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ ਸੀ।
Advertisement
Advertisement
