ਪਾਕਿਸਤਾਨ ਵੀ ਨਿਰਪੱਖ ਸਥਾਨ ’ਤੇ ਮੈਚ ਖੇਡਣ ਦੀ ਮੰਗ ਕਰ ਸਕਦੈ: ਅਹਿਸਾਨ ਮਜ਼ਾਰੀ
ਨਵੀਂ ਦਿੱਲੀ, 9 ਜੁਲਾਈ ਪਾਕਿਸਤਾਨ ਦੇ ਖੇਡ ਮੰਤਰੀ ਅਹਿਸਾਨ ਮਜ਼ਾਰੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਏਸ਼ੀਆ ਕੱਪ ਕਿਸੇ ਨਿਰਪੱਖ ਸਥਾਨ ’ਤੇ ਖੇਡਣ ਦੇ ਰੁਖ਼ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਭਾਰਤੀ ਟੀਮ ੲੇਸ਼ੀਆ ਕੱਪ ਖੇਡਣ ਲਈ...
Advertisement
ਨਵੀਂ ਦਿੱਲੀ, 9 ਜੁਲਾਈ
ਪਾਕਿਸਤਾਨ ਦੇ ਖੇਡ ਮੰਤਰੀ ਅਹਿਸਾਨ ਮਜ਼ਾਰੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਏਸ਼ੀਆ ਕੱਪ ਕਿਸੇ ਨਿਰਪੱਖ ਸਥਾਨ ’ਤੇ ਖੇਡਣ ਦੇ ਰੁਖ਼ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਭਾਰਤੀ ਟੀਮ ੲੇਸ਼ੀਆ ਕੱਪ ਖੇਡਣ ਲਈ ਸਰਹੱਦ ਤੋਂ ਪਾਰ ਦੌਰਾ ਨਹੀਂ ਕਰ ਸਕਦੀ ਤਾਂ ਉਹ ਵੀ ਇੱਕ ਦਿਨਾ ਕ੍ਰਿਕਟ ਵਿਸ਼ਵ ਕੱਪ ’ਚ ਪਾਕਿਸਤਾਨੀ ਟੀਮ ਦੇ ਭਾਰਤ ’ਚ ਖੇਡੇ ਜਾਣ ਵਾਲੇ ਮੈਚ ਕਿਤੇ ਹੋਰ ਕਰਵਾਉਣ ਦੀ ਮੰਗ ਕਰ ਸਕਦੇ ਹਨ। ਮਜ਼ਾਰੀ ਦਾ ਇਹ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਪਾਕਿਸਤਾਨ ਦੇ ਭਾਰਤ ਵਿੱਚ ਆਗਾਮੀ ਕ੍ਰਿਕਟ ਵਿਸ਼ਵ ਕੱਪ ’ਚ ਸ਼ਾਮਲ ਹੋਣ ਬਾਰੇ ਚਰਚਾ ਲਈ ਕਮੇਟੀ ਬਣਾਉਣ ਦੇ ਇੱਕ ਦਿਨ ਬਾਅਦ ਆਇਆ ਹੈ। -ਆਈਏਐੱਨਐੱਸ
Advertisement
Advertisement