ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੱਕ ਰੋਜ਼ਾ ਦਰਜਾਬੰਦੀ: ਮੰਧਾਨਾ ਨੂੰ ਪਛਾੜ ਕੇ ਬਰੰਟ ਸਿਖ਼ਰ ’ਤੇ ਪੁੱਜੀ

ਇੰਗਲੈਂਡ ਦੀ ਕਪਤਾਨ ਨੈੱਟ ਸਕੀਵਰ ਬਰੰਟ ਨੇ ਭਾਰਤ ਦੀ ਸਮ੍ਰਿਤੀ ਮੰਧਾਨਾ ਨੂੰ ਪਛਾੜ ਕੇ ਆਈਸੀਸੀ ਮਹਿਲਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਭਾਰਤ ਖ਼ਿਲਾਫ਼ ਹਾਲੀਆ ਲੜੀ ਵਿੱਚ 160 ਦੌੜਾਂ ਬਣਾਉਣ ਵਾਲੀ ਬਰੰਟ ਇਸ ਤੋਂ ਪਹਿਲਾਂ 2023...
Advertisement

ਇੰਗਲੈਂਡ ਦੀ ਕਪਤਾਨ ਨੈੱਟ ਸਕੀਵਰ ਬਰੰਟ ਨੇ ਭਾਰਤ ਦੀ ਸਮ੍ਰਿਤੀ ਮੰਧਾਨਾ ਨੂੰ ਪਛਾੜ ਕੇ ਆਈਸੀਸੀ ਮਹਿਲਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਭਾਰਤ ਖ਼ਿਲਾਫ਼ ਹਾਲੀਆ ਲੜੀ ਵਿੱਚ 160 ਦੌੜਾਂ ਬਣਾਉਣ ਵਾਲੀ ਬਰੰਟ ਇਸ ਤੋਂ ਪਹਿਲਾਂ 2023 ਵਿੱਚ ਵੀ ਰੈਂਕਿੰਗ ਵਿੱਚ ਸਿਖਰ ’ਤੇ ਰਹੀ ਸੀ। ਮੰਧਾਨਾ ਨੇ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਵਿੱਚ 115 ਦੌੜਾਂ ਬਣਾਈਆਂ ਪਰ ਉਹ ਰੈਂਕਿੰਗ ਵਿੱਚ ਇੱਕ ਸਥਾਨ ਹੇਠਾਂ ਖਿਸਕ ਗਈ ਹੈ। ਬਰੰਟ ਦੇ ਹੁਣ 731, ਜਦਕਿ ਮੰਧਾਨਾ ਦੇ 728 ਅੰਕ ਹਨ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ 21ਵੇਂ ਸਥਾਨ ਤੋਂ 11ਵੇਂ ਸਥਾਨ ’ਤੇ ਪਹੁੰਚ ਗਈ ਹੈ। ਮੱਧਕ੍ਰਮ ਦੀ ਬੱਲੇਬਾਜ਼ ਜੇਮੀਮਾ ਰੌਡਰਿਗਜ਼ ਵੀ 15ਵੇਂ ਤੋਂ 13ਵੇਂ ਸਥਾਨ ’ਤੇ ਪਹੁੰਚ ਗਈ ਗਈ ਹੈ। ਗੇਂਦਬਾਜ਼ਾਂ ’ਚ ਦੀਪਤੀ ਸ਼ਰਮਾ ਚੌਥੇ ਸਥਾਨ ’ਤੇ ਬਰਕਰਾਰ ਹੈ, ਜਦਕਿ ਇੰਗਲੈਂਡ ਦੀ ਸੋਫੀ ਏਕਲੇਸਟੋਨ ਤੀਜੇ, ਜਦਕਿ ਆਸਟਰੇਲੀਆ ਦੀ ਐਸ਼ ਗਾਰਡਨਰ ਅਤੇ ਮੇਗਨ ਸ਼ਟ ਪਹਿਲੇ ਦੋ ਸਥਾਨਾਂ ’ਤੇ ਹਨ।

Advertisement
Advertisement