ਕੋਈ ਵੀ ਬਾਹਰ ਬੈਠੇ, ਦੱਖਣੀ ਅਫ਼ਰੀਕਾ ਜਿੱਤ ਦਾ ਰਾਹ ਲੱਭ ਲੈਂਦੈ: ਕਾਗਿਸੋ ਰਬਾਡਾ
ਦੱਖਣੀ ਅਫ਼ਰੀਕਾ ਅਤੇ ਭਾਰਤ ਵਿਚਕਾਰ ਖੇਡੇ ਗਏ ਟੈਸਟ ਮੈਚ ਵਿੱਚ ਜਿੱਤ ਤੋਂ ਬਾਅਦ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ ਕਿਹਾ, ‘‘ਕੋਈ ਵੀ ਬਾਹਰ ਬੈਠੇ, ਦੱਖਣੀ ਅਫ਼ਰੀਕਾ ਜਿੱਤਣ ਦਾ ਰਾਲ ਲੱਭ ਲੈਂਦਾ ਹੈ।’’
ਰਬਾਡਾ, ਜੋ ਪਸਲੀ ਦੀ ਸੱਟ ਕਾਰਨ ਭਾਰਤ ਵਿਰੁੱਧ ਪਹਿਲਾ ਟੈਸਟ ਨਹੀਂ ਖੇਡ ਸਕੇ, ਆਪਣੀ ਟੀਮ ਦੀ ਮੁਸ਼ਕਿਲਾਂ ਤੋਂ ਉਭਰਨ ਅਤੇ "ਜਿੱਤਣ ਦਾ ਰਾਹ ਲੱਭਣ" ਦੀ ਯੋਗਤਾ ਤੋਂ ਬਹੁਤ ਪ੍ਰਭਾਵਿਤ ਹਨ।
ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਜੇਤੂਆਂ ਨੇ ਐਤਵਾਰ ਨੂੰ ਇੱਥੇ ਭਾਰਤ ਉੱਤੇ ਤਿੰਨ ਦਿਨਾਂ ਦੇ ਅੰਦਰ ਹੀ 30 ਦੌੜਾਂ ਦੀ ਜਿੱਤ ਦਰਜ ਕੀਤੀ। ਇਹ ਜਿੱਤ, ਜੋ ਕਿ ਭਾਰਤੀ ਜ਼ਮੀਨ ’ਤੇ ਉਨ੍ਹਾਂ ਦੀ 15 ਸਾਲਾਂ ਵਿੱਚ ਪਹਿਲੀ ਜਿੱਤ ਹੈ, ਨੇ ਉਨ੍ਹਾਂ ਨੂੰ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਅਟੁੱਟ ਬੜ੍ਹਤ ਦਵਾ ਦਿੱਤੀ।
ਕ੍ਰਿਕਟ ਸਾਊਥ ਅਫ਼ਰੀਕਾ ਵੱਲੋਂ ਸਾਂਝੇ ਕੀਤੇ ਇੱਕ ਵੀਡੀਓ ਵਿੱਚ ਰਬਾਡਾ ਨੇ ਕਿਹਾ, ‘‘ਕੋਈ ਵੀ ਬਾਹਰ ਬੈਠੇ, ਅਸੀਂ ਫਿਰ ਵੀ ਜਿੱਤਣ ਦਾ ਰਾਹ ਲੱਭ ਸਕਦੇ ਹਾਂ। (ਕਪਤਾਨ) ਟੈਂਬਾ (ਬਾਵੁਮਾ) ਸਾਡੇ ਲਈ ਬਹੁਤ ਮਹੱਤਵਪੂਰਨ ਰਿਹਾ ਹੈ, ਪਰ ਉਹ ਹਰ ਮੈਚ ਨਹੀਂ ਖੇਡਿਆ ਹੈ। ਮੈਂ ਇਹ ਮੈਚ ਨਹੀਂ ਖੇਡਿਆ।’’
ਰਬਾਡਾ ਨੇ ਕਿਹਾ, "ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੋ ਵੀ ਮੈਦਾਨ 'ਤੇ ਉਤਰੇਗਾ, ਸਾਨੂੰ ਵਿਸ਼ਵਾਸ ਹੈ ਕਿ ਉਹ ਆਪਣਾ ਕੰਮ ਕਰ ਸਕਦਾ ਹੈ।"
ਮਹਿਮਾਨ ਟੀਮ ਨੇ ਇੱਥੇ ਵੇਰੀਏਬਲ ਉਛਾਲ ਅਤੇ ਟਰਨ ਵਾਲੀ ਸੁੱਕੀ ਪਿੱਚ 'ਤੇ ਮੇਜ਼ਬਾਨਾਂ ਨੂੰ ਪਛਾੜ ਦਿੱਤਾ।
ਰਬਾਡਾ ਨੇ ਕਿਹਾ ਕਿ ਕੋਲਕਾਤਾ ਵਿੱਚ ਘੱਟ ਸਕੋਰ ਵਾਲੇ ਰੋਮਾਂਚਕ ਮੁਕਾਬਲੇ ਵਿੱਚ ਮਿਲੀ ਜਿੱਤ ਇਸ ਸੀਜ਼ਨ ਵਿੱਚ ਦੱਖਣੀ ਅਫ਼ਰੀਕਾ ਦੀਆਂ ਚੋਟੀ ਦੀਆਂ ਤਿੰਨ ਜਿੱਤਾਂ ਵਿੱਚ ਸ਼ਾਮਲ ਹੋਵੇਗੀ।
