ਨੀਰਜ ਚੋਪੜਾ ਨੇ ਐੱਨਸੀ ਕਲਾਸਿਕ ਖਿਤਾਬ ਜਿੱਤਿਆ
ਬੰਗਲੂਰੂ: ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਅੱਜ ਇੱਥੇ 86.18 ਮੀਟਰ ਦੇ ਥ੍ਰੋਅ ਨਾਲ ਪਹਿਲਾ ‘ਐਨਸੀ ਕਲਾਸਿਕ’ ਖਿਤਾਬ ਜਿੱਤ ਲਿਆ ਹੈ। ਉਹ ਇਸ ਮੁਕਾਬਲੇ ਦੀ ਮੇਜ਼ਬਾਨੀ ਵੀ ਕਰ ਰਿਹਾ ਸੀ। ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ 27 ਸਾਲਾ ਚੋਪੜਾ ਨੇ...
Advertisement
ਬੰਗਲੂਰੂ: ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਅੱਜ ਇੱਥੇ 86.18 ਮੀਟਰ ਦੇ ਥ੍ਰੋਅ ਨਾਲ ਪਹਿਲਾ ‘ਐਨਸੀ ਕਲਾਸਿਕ’ ਖਿਤਾਬ ਜਿੱਤ ਲਿਆ ਹੈ। ਉਹ ਇਸ ਮੁਕਾਬਲੇ ਦੀ ਮੇਜ਼ਬਾਨੀ ਵੀ ਕਰ ਰਿਹਾ ਸੀ। ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ 27 ਸਾਲਾ ਚੋਪੜਾ ਨੇ ਆਪਣੇ ਮਾਪਿਆਂ ਦੀ ਮੌਜੂਦਗੀ ਵਿੱਚ ਸ੍ਰੀ ਕਾਂਤੀਰਵਾ ਸਟੇਡੀਅਮ ਵਿੱਚ 86.18 ਮੀਟਰ ਦੀ ਆਪਣੀ ਤੀਜੀ ਕੋਸ਼ਿਸ਼ ਨਾਲ ਖਿਤਾਬ ਜਿੱਤਿਆ। ਇਹ ਚੋਪੜਾ ਦਾ ਲਗਾਤਾਰ ਤੀਜਾ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਪੈਰਿਸ ਡਾਇਮੰਡ ਲੀਗ ਅਤੇ ਪੋਲੈਂਡ ਵਿੱਚ ਗੋਲਡਨ ਸਪਾਈਕ ’ਚ ਖਿਤਾਬ ਜਿੱਤੇ ਸਨ। ਕੀਨੀਆ ਦਾ ਜੂਲੀਅਸ ਯੇਗੋ 84.51 ਮੀਟਰ ਨਾਲ ਦੂਜੇ, ਜਦਕਿ ਸ੍ਰੀਲੰਕਾ ਦਾ ਰੁਮੇਸ਼ ਪਥੀਰਾਗੇ 84.34 ਮੀਟਰ ਦੀ ਕੋਸ਼ਿਸ਼ ਨਾਲ ਤੀਜੇ ਸਥਾਨ ’ਤੇ ਰਿਹਾ। -ਪੀਟੀਆਈ
Advertisement
Advertisement