ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੀਰਜ ਚੋਪੜਾ ਪਹਿਲੇ ਹੀ ਥ੍ਰੋਅ ’ਚ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ

ਵੀਰਵਾਰ ਨੂੰ ਹੋਵੇਗਾ ਫਾਈਨਲ ਮੁਕਾਬਲਾ
ਨੀਰਜ ਚੋਪੜਾ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਲੀਫਾਈਂਗ ਗੇੜ ਦੌਰਾਨ ਭਾਲਾ ਸੁੱਟਦਾ ਹੋਇਆ। ਫੋਟੋ: ਪੀਟੀਆਈ
Advertisement

ਮੌਜੂਦਾ ਚੈਂਪੀਅਨ ਨੀਰਜ ਚੋਪੜਾ(27) ਨੇ ਬੁੱਧਵਾਰ ਨੂੰ ਇੱਥੇ ਆਪਣੇ ਪਹਿਲੇ ਹੀ ਥ੍ਰੋਅ ਵਿੱਚ 84.50 ਮੀਟਰ ਦੇ ਆਟੋਮੈਟਿਕ ਕੁਆਲੀਫਿਕੇਸ਼ਨ ਮਾਰਕ ਨੂੰ ਪਾਰ ਕਰਨ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਦੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ।

ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ ਨੇ ਕੁਆਲੀਫਿਕੇਸ਼ਨ ਰਾਊਂਡ ਦੇ ਗਰੁੱਪ ਏ ਵਿੱਚ ਆਪਣੇ ਪਹਿਲੇ ਥ੍ਰੋਅ ਵਿੱਚ 84.85 ਮੀਟਰ ਦੀ ਦੂਰੀ ’ਤੇ ਭਾਲਾ ਸੁੱਟਿਆ। ਦਰਅਸਲ, ਚੋਪੜਾ ਪਹਿਲਾ ਥ੍ਰੋਅਰ ਸੀ ਅਤੇ ਉਸ ਨੇ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਪੈਕਅੱਪ ਕਰ ਲਿਆ। ਕਾਬਿਲੇਗੌਰ ਹੈ ਕਿ ਜਿਹੜੇ ਜੈਵਲਿਨ ਥ੍ਰੋਅਰ 84.50 ਮੀਟਰ ਦੇ ਆਟੋਮੈਟਿਕ ਕੁਆਲੀਫਾਇੰਗ ਮਾਰਕ ਜਾਂ ਸਰਵੋਤਮ 12 ਫਿਨਿਸ਼ਰ ਵੀਰਵਾਰ ਨੂੰ ਹੋਣ ਵਾਲੇ ਫਾਈਨਲ ਰਾਊਂਡ ਵਿੱਚ ਜਗ੍ਹਾ ਬਣਾਉਣਗੇ।

Advertisement

ਚੋਪੜਾ ਨੂੰ ਜਰਮਨ ਸਟਾਰ ਜੂਲੀਅਨ ਵੈਬਰ (ਜਿਸ ਨੇ 87.21 ਮੀਟਰ ਦੇ ਥ੍ਰੋਅ ਨਾਲ ਕੁਆਲੀਫਾਈ ਕੀਤਾ), ਕੇਸ਼ੋਰਨ ਵਾਲਕੋਟ,Jakub Vadlejch ਅਤੇ ਸਚਿਨ ਯਾਦਵ ਨਾਲ ਬੁੱਧਵਾਰ ਨੂੰ 19-ਮੈਂਬਰੀ ਗਰੁੱਪ ‘ਏ’ ਕੁਆਲੀਫਾਇੰਗ ਰਾਊਂਡ ਵਿੱਚ ਰੱਖਿਆ ਗਿਆ ਹੈ। 18 ਮੈਂਬਰੀ ਮਜ਼ਬੂਤ ​​ਗਰੁੱਪ ਬੀ ਵਿੱਚ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ, ਐਂਡਰਸਨ ਪੀਟਰਸ, ਜੂਲੀਅਸ ਯੇਗੋ, ਲੁਈਜ਼ ਡਾ ਸਿਲਵਾ, ਰੋਹਿਤ ਯਾਦਵ, ਯਸ਼ਵੀਰ ਸਿੰਘ ਅਤੇ ਸ੍ਰੀਲੰਕਾ ਦੇ ਉਭਰਦੇ ਰਮੇਸ਼ ਥਰੰਗਾ ਪਥੀਰਾਜੇ ਸ਼ਾਮਲ ਹੋਣਗੇ।

ਬੁਡਾਪੈਸਟ ਵਿੱਚ ਪਿਛਲੇ ਐਡੀਸ਼ਨ ਵਿੱਚ ਚੋਪੜਾ ਨੇ ਸੋਨ ਤਗਮਾ ਜਿੱਤਣ ਲਈ 88.17 ਮੀਟਰ ਸੁੱਟਿਆ ਸੀ, ਜਦੋਂ ਕਿ ਨਦੀਮ (87.82 ਮੀਟਰ) ਅਤੇ Vadlejch (86.67 ਮੀਟਰ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ ਸੀ। ਨੀਰਜ ਚੋਪੜਾ ਦਾ ਨਿਸ਼ਾਨਾ ਵਿਸ਼ਵ ਚੈਂਪਿਅਨਸ਼ਿਪ ਵਿੱਚ ਸੋਨ ਤਗ਼ਮਾ  ਜਿੱਤਣ ਵਾਲੇ ਇਤਿਹਾਸ ਦੇ ਤੀਜੇ ਪੁਰਸ਼ ਜੈਵਲਿਨ ਥ੍ਰੋਅਰ ਬਣਨ ਦਾ ਹੈ। ਚੈੱਕ ਗਣਰਾਜ ਦੇ ਮਹਾਨ ਖਿਡਾਰੀ Jan Zelezny (1993, 1995), ਜੋ ਹੁਣ ਚੋਪੜਾ ਦੇ ਕੋਚ ਹਨ, ਅਤੇ ਪੀਟਰਸ (2019, 2022) ਦੂਜੇ ਦੋ ਜੈਵਲਿਨ ਥ੍ਰੋਅਰ ਹਨ, ਜਿਨ੍ਹਾਂ ਨੇ ਲਗਾਤਾਰ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਤਾਜ ਜਿੱਤਿਆ ਹੈ।

Advertisement
Tags :
ArshadNadeemAthleticsfirst throwJavelinFinalJavelinThrowneeraj chopraNeerajChopraparisolympics2024SportsNewsTrackAndFieldWorld ChampionshipWorldAthleticsChampsਅਰਸ਼ਦ ਨਦੀਮਜੂਲੀਅਨ ਵੈੱਬਰਜੈਵਲਿਨ ਥ੍ਰੋਅਰਟੋਕੀਓਨੀਰਜ ਚੋਪੜਾਪਹਿਲੀ ਥ੍ਰੋਅਵਿਸ਼ਵ ਚੈਂਪੀਅਨਸ਼ਿਪ
Show comments