ਨੀਰਜ ਚੋਪੜਾ ਪਹਿਲੇ ਹੀ ਥ੍ਰੋਅ ’ਚ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ
ਮੌਜੂਦਾ ਚੈਂਪੀਅਨ ਨੀਰਜ ਚੋਪੜਾ(27) ਨੇ ਬੁੱਧਵਾਰ ਨੂੰ ਇੱਥੇ ਆਪਣੇ ਪਹਿਲੇ ਹੀ ਥ੍ਰੋਅ ਵਿੱਚ 84.50 ਮੀਟਰ ਦੇ ਆਟੋਮੈਟਿਕ ਕੁਆਲੀਫਿਕੇਸ਼ਨ ਮਾਰਕ ਨੂੰ ਪਾਰ ਕਰਨ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਦੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ।
ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ ਨੇ ਕੁਆਲੀਫਿਕੇਸ਼ਨ ਰਾਊਂਡ ਦੇ ਗਰੁੱਪ ਏ ਵਿੱਚ ਆਪਣੇ ਪਹਿਲੇ ਥ੍ਰੋਅ ਵਿੱਚ 84.85 ਮੀਟਰ ਦੀ ਦੂਰੀ ’ਤੇ ਭਾਲਾ ਸੁੱਟਿਆ। ਦਰਅਸਲ, ਚੋਪੜਾ ਪਹਿਲਾ ਥ੍ਰੋਅਰ ਸੀ ਅਤੇ ਉਸ ਨੇ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਪੈਕਅੱਪ ਕਰ ਲਿਆ। ਕਾਬਿਲੇਗੌਰ ਹੈ ਕਿ ਜਿਹੜੇ ਜੈਵਲਿਨ ਥ੍ਰੋਅਰ 84.50 ਮੀਟਰ ਦੇ ਆਟੋਮੈਟਿਕ ਕੁਆਲੀਫਾਇੰਗ ਮਾਰਕ ਜਾਂ ਸਰਵੋਤਮ 12 ਫਿਨਿਸ਼ਰ ਵੀਰਵਾਰ ਨੂੰ ਹੋਣ ਵਾਲੇ ਫਾਈਨਲ ਰਾਊਂਡ ਵਿੱਚ ਜਗ੍ਹਾ ਬਣਾਉਣਗੇ।
ਚੋਪੜਾ ਨੂੰ ਜਰਮਨ ਸਟਾਰ ਜੂਲੀਅਨ ਵੈਬਰ (ਜਿਸ ਨੇ 87.21 ਮੀਟਰ ਦੇ ਥ੍ਰੋਅ ਨਾਲ ਕੁਆਲੀਫਾਈ ਕੀਤਾ), ਕੇਸ਼ੋਰਨ ਵਾਲਕੋਟ,Jakub Vadlejch ਅਤੇ ਸਚਿਨ ਯਾਦਵ ਨਾਲ ਬੁੱਧਵਾਰ ਨੂੰ 19-ਮੈਂਬਰੀ ਗਰੁੱਪ ‘ਏ’ ਕੁਆਲੀਫਾਇੰਗ ਰਾਊਂਡ ਵਿੱਚ ਰੱਖਿਆ ਗਿਆ ਹੈ। 18 ਮੈਂਬਰੀ ਮਜ਼ਬੂਤ ਗਰੁੱਪ ਬੀ ਵਿੱਚ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ, ਐਂਡਰਸਨ ਪੀਟਰਸ, ਜੂਲੀਅਸ ਯੇਗੋ, ਲੁਈਜ਼ ਡਾ ਸਿਲਵਾ, ਰੋਹਿਤ ਯਾਦਵ, ਯਸ਼ਵੀਰ ਸਿੰਘ ਅਤੇ ਸ੍ਰੀਲੰਕਾ ਦੇ ਉਭਰਦੇ ਰਮੇਸ਼ ਥਰੰਗਾ ਪਥੀਰਾਜੇ ਸ਼ਾਮਲ ਹੋਣਗੇ।
ਬੁਡਾਪੈਸਟ ਵਿੱਚ ਪਿਛਲੇ ਐਡੀਸ਼ਨ ਵਿੱਚ ਚੋਪੜਾ ਨੇ ਸੋਨ ਤਗਮਾ ਜਿੱਤਣ ਲਈ 88.17 ਮੀਟਰ ਸੁੱਟਿਆ ਸੀ, ਜਦੋਂ ਕਿ ਨਦੀਮ (87.82 ਮੀਟਰ) ਅਤੇ Vadlejch (86.67 ਮੀਟਰ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ ਸੀ। ਨੀਰਜ ਚੋਪੜਾ ਦਾ ਨਿਸ਼ਾਨਾ ਵਿਸ਼ਵ ਚੈਂਪਿਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਇਤਿਹਾਸ ਦੇ ਤੀਜੇ ਪੁਰਸ਼ ਜੈਵਲਿਨ ਥ੍ਰੋਅਰ ਬਣਨ ਦਾ ਹੈ। ਚੈੱਕ ਗਣਰਾਜ ਦੇ ਮਹਾਨ ਖਿਡਾਰੀ Jan Zelezny (1993, 1995), ਜੋ ਹੁਣ ਚੋਪੜਾ ਦੇ ਕੋਚ ਹਨ, ਅਤੇ ਪੀਟਰਸ (2019, 2022) ਦੂਜੇ ਦੋ ਜੈਵਲਿਨ ਥ੍ਰੋਅਰ ਹਨ, ਜਿਨ੍ਹਾਂ ਨੇ ਲਗਾਤਾਰ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਤਾਜ ਜਿੱਤਿਆ ਹੈ।