ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਸ਼ਵ ਚੈਂਪੀਅਨਸ਼ਿਪ ’ਚ ਨੀਰਜ ਚੋਪੜਾ ਅੱਠਵੇਂ ਸਥਾਨ ’ਤੇ ਰਿਹਾ

ਜੈਵੇਲਿਨ ਥ੍ਰੋਅਰ ਸਚਿਨ ਯਾਦਵ ਨੇ ਚੌਥਾ ਸਥਾਨ ਹਾਸਲ ਕੀਤਾ; ਤ੍ਰਿਨੀਦਾਦ ਤੇ ਟੋਬੈਗੋ ਦੇ ਕੈਸ਼ੌਰਨ ਵਾਲਕੌਟ ਬਣਿਆ ਚੈਂਪੀਅਨ
Advertisement
ਭਾਰਤੀ ਜੈਵੇਲਿਨ ਥ੍ਰੋਅਰ ਨੀਰਜ ਚੋਪੜਾ ਅੱਜ ਇੱਥੇ ਵਿਸ਼ਵ ਚੈਪੀਅਨਸ਼ਿਪ ਵਿੱਚ ਪੁਰਸ਼ ਜੈਵੇਲਿਨ ਥ੍ਰੋਅ ਫਾਈਨਲ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਅੱਠਵੇਂ ਸਥਾਨ ’ਤੇ ਰਿਹਾ ਜਦਕਿ ਪਹਿਲੀ ਵਾਰ ਖੇਡ ਰਹੇ ਭਾਰਤ ਦੇ ਸਚਿਨ ਯਾਦਵ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ 86.27 ਮੀਟਰ ਦੇ ਥ੍ਰੋਅ ਨਾਲ ਚੌਥਾ ਸਥਾਨ ਹਾਸਲ ਕੀਤਾ। ਫਾਈਨਲ ’ਚ ਕੋਈ ਵੀ ਖਿਡਾਰੀ 90 ਮੀਟਰ ਤੱਕ ਜੈਵੇਲਿਨ ਨਾ ਸੁੱਟ ਸਕਿਆ।

ਇਸ ਮੁਕਾਬਲੇ ’ਚ ਸੋਨ ਤਗ਼ਮਾ ਤ੍ਰਿਨੀਦਾਦ ਅਤੇ ਟੋਬੈਗੋ ਦੇ ਕੇਸ਼ੌਰਨ ਵਾਲਕੌਟ (88.16 ਮੀਟਰ) ਨੇ ਜਿੱਤਿਆ ਜਦਕਿ ਗ੍ਰੇਨਾਡਾ ਦੇ ਐਂਡਰਸਨ ਪੀਟਰਸ (87.38 ਮੀਟਰ) ਨੇ ਦੂਜਾ ਤੇ ਕੁਰਟਿਸ ਥੌਂਪਸਨ (86.67 ਮੀਟਰ) ਨੇ ਤੀਜਾ ਸਥਾਨ ਹਾਸਲ ਕੀਤਾ।

Advertisement

ਮੁਕਾਬਲੇ ਦੌਰਾਨ ਚੋਪੜਾ ਪੰਜਵੇਂ ਰਾਊਂਡ ਮਗਰੋਂ ਬਾਹਰ ਹੋ ਗਿਆ ਅਤੇ 84.03 ਦੀ ਆਪਣੀ ਸਰਵੋਤਮ ਥ੍ਰੋਅ ਨਾਲ ਅੱਠਵੇਂ ਸਥਾਨ ’ਤੇ ਰਿਹਾ। ਉਸ ਦੀ ਪੰਜਵੀਂ ਥ੍ਰੋਅ ਫਾਊਲ ਹੋ ਗਈ ਅਤੇ ਉਹ ਮੁਕਾਬਲੇ ਤੋਂ ਬਾਹਰ ਹੋ ਗਿਆ। ਚੋਪੜਾ ਪੰਜ ਕੋਸ਼ਿਸ਼ਾਂ ਵਿਚੋਂ ਇੱਕ ਵਾਰ ਵੀ 85 ਮੀਟਰ ਦਾ ਅੰਕੜਾ ਪਾਰ ਨਾ ਸਕਿਆ। ਸਿਖਰਲੇ ਛੇ ਖਿਡਾਰੀ ਛੇਵੇਂ ਤੇ ਆਖਰੀ ਰਾਊਂਡ ’ਚ ਪਹੁੰਚੇ ਜਿੱਥੇ ਸਚਿਨ ਯਾਦਵ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਸਚਿਨ ਨੇ ਪਹਿਲੀ ਕੋਸ਼ਿਸ਼ ’ਚ 86.27 ਮੀਟਰ ਥ੍ਰੋਅ ਕੀਤੀ ਸੀ, ਜੋ ਉਸ ਦਾ ਸਰਵੋਤਮ ਵਿਅਕਤੀਗਤ ਪ੍ਰਦਰਸ਼ਨ ਸੀ। ਉਹ ਜਰਮਨੀ ਦੇ ਜੂਲੀਅਨ ਵੈਬਰ (86.11 ਮੀਟਰ) ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ (82.75 ਮੀਟਰ) ਤੋਂ ਅੱਗੇ ਰਿਹਾ। ਵਿਸ਼ਵ ਚੈਂਪੀਅਨਸ਼ਿਪ ’ਚ ਪਿਛਲੀ ਵਾਰ ਕਾਂਸੇ ਦਾ ਤਗ਼ਮਾ ਜੇਤੂ ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਚੌਥੇ ਰਾਊਂਡ ਮਗਰੋਂ ਬਾਹਰ ਹੋ ਗਿਆ ਸੀ।

 

 

Advertisement
Show comments